Thursday, May 2, 2024

ਪੰਜਾਬ ਦੀਆਂ ਸਿਸਕੀਆਂ….

Date:

ਪੰਜਾਬ, ਪੰਜਾਬ ਦੀ ਧਰਤੀ, ਪੰਜਾਬ ਦਾ ਦਿਲ ਇਹ ਸਭ ਚੀਜ਼ਾਂ ਸ਼ਾਇਦ ਅੱਜ ਸੁਨਣ ਜੋਗੀਆਂ ਹੀ ਰਹਿ ਗਈਆਂ ਹਨ! ਉਹ ਪੰਜਾਬ ਜੋ ਕਿਸੇ ਵੇਲੇ ਸਾਡੇ ਦਿਲਾਂ ਵਿੱਚ ਵੱਸਦਾ ਸੀ, ਸਾਡੀ ਬੁੱਲੀਆਂ ਵਿੱਚ ਹੱਸਦਾ ਸੀ ਅੱਜ ਖੋਖਲੀ ਮੁਸਕਾਨ ਤੱਕ ਹੀ ਰਹਿ ਗਿਆ ਹੈ! ਨਾਂ ਤਾਂ ਹਾੱਸੇ ਸੱਚੇ ਨੇ ਤੇ ਨਾਂ ਹੀ ਦਿਲ, ਹੋ ਰਿਹਾ ਹੈ ਤਾਂ ਬੱਸ ਦਿਖਾਵਾ ਤੇ ਢੋਂਗ! ਹਰ ਕੋਈ ਬੱਸ ਇੱਕ ਹੀ ਕੰਮ ਕਰ ਰਿਹਾ ਹੈ! ਇੱਕ ਦੂਜੇ ਨੂੰ ਗਿਰਾਉਣ ਦਾ ਜਾਂ ਦਿਲਾਂ ਨੂੰ ਦੁਖਾਉਣ ਦਾ!

punjab di siskiyanਦਿਲ- ਦਿਲ ਤਾਂ ਧੜਕਦਾ ਹੀ ਨਹੀਂ ਅੱਜ ਦੇ ਪੰਜਾਬ ਦੇ ਸੀਨੇ ਵਿੱਚ ਉਸ ਦੀ ਥਾਂ ਲੱਗਦੇ ਪੱਥਰ ਹੀ ਏ ਜੋ ਆਵਾਜ਼ ਤਾਂ ਜ਼ਰੂਰ ਕਰਦੇ ਪਰ ਜਿਸ ਵਿੱਚ ਨਾਂ ਤਾਂ ਜਜ਼ਬਾਤ ਨੇ ਤੇ ਨਾਂ ਹੀ ਮੋਹੋਬੱਤ! ਦਿਲ ਦਾ ਕੰਮ ਹੁੰਦੇ ਪਿਆਰ ਕਰਨਾ ਪਰ ਅੱਜ ਤਾਂ ਦਿਲ ਹੀ ਸੰਭਾਲੀ ਬੈਠਾ ਹੈ ਨਫਰਤਾਂ ਦੀ ਫਿਤਰਤ!

ਰਿਸ਼ਤੇ- ਰਿਸ਼ਤੇ ਜੋ ਕਦੇ ਪੰਜਾਬ ਵਿੱਚ  ਮਜ਼ਬੂਤੀ ਦੀ ਮਿਸਾਲ ਬਣਦੇ ਸੀ ਅੱਜ ਓਹੀ ਖੋਖਲੇ ਹੋ ਗਏ ਹੰਨ! ਨਾਂ ਤਾਂ ਪਹਿਲਾਂ ਵਰਗਾ ਨਿੱਘ ਰਿਹਾ ਹੈ ਤੇ ਨਾਂ ਹੀ ਓਹਜੀ ਸੰਭਾਲ! ਸੰਭਾਲ ਤਾਂ ਦੂਰ  ਦੀ ਗੱਲ ਏ ਅੱਜ ਦੀ ਪੀਢੀ ਲਈ ਤਾਂ ਰਿਸ਼ਤੇ ਬੋਝ ਬਣ ਗਏ ਨੇ! ਪਹਿਲਾਂ ਕਹਿੰਦੇ ਹੁੰਦੇ ਸੀ ਮੇਰੇ ਮੋਢਿਆਂ ਤੇ ਮੇਰੇ ਮਾਂ- ਪਿਓ  ਦੀ ਜਿੱਮੇਦਾਰੀ ਏ ਤੇ ਅੱਜ ਓਹੀ ਮੋਢਿਆਂ ਦਾ ਭਾਰ ਬਣ ਚੁੱਕੇ ਹਨ!

ਵਿਰਸਾ- ਸਾਡਾ ਵਿਰਸਾ ਜੋ ਕਿਸੇ ਵੇਲੇ  ਸਾਡੇ ਲਈ ਮਾਣ ਦੀ ਗੱਲ  ਸੀ ਅੱਜ ਜਦੋਂ ਉਹੀ ਵਿਰਸੇ , ਉਸੀ  ਪਿੰਡ ਦੇ ਵੇੜੇ ਦੀ ਗੱਲ ਹੁੰਦੀ ਏ ਤਾਂ ਕਦੇ ਅਸੀਂ ਨੱਕ ਚੜਾਉਂਦੇ ਹਾਂ ਤੇ ਕਦੇ  ਮੂੰਹ ਬਣਾਉਂਦੇ ਹਾਂ! ਸ਼ਾਇਦ ਇਸਨੂੰ ਅਸੀਂ  ਨਫਰਤ ਨਹੀਂ ਕਹਿ ਸਕਦੇ ਪਰ ਇਨ੍ਹਾਂ ਹਰਕਤਾਂ  ਤੋਂ ਇਹ ਤਾਂ ਸਾਫ ਏ ਕਿ ਜੇ ਨਫਰਤ ਨਹੀਂ ਤਾਂ  ਪਿਆਰ ਵੀ ਕੀਤੇ ਨਹੀਂ ਹੈ!

ਅੱਜ ਦੇ ਪੰਜਾਬ ਦੀ ਇਸ ਨਕਲੀ ਤਸਵੀਰ ਨੇ ਸਾਡੇ ਅਸਲੀ ਪੰਜਾਬ ਨੂੰ ਕੀਤੇ ਧੁੰਧਲਾ ਕਰ ਦਿੱਤਾ ਹੈ! ਉਹ ਪੰਜਾਬ ਕੀਤੇ ਹੈ ਤਾਂ ਜ਼ਰੂਰ ਪਰ ਉਹ ਜ਼ੋਰ-ਜ਼ੋਰ ਦੀ ਰੋ ਰਿਹਾ ਏ, ਵਾਜਾਂ ਮਾਰ ਰਿਹਾ ਏ … ਕਿ ਮੈਂਨੂੰ ਬਚਾ ਲੋ, ਨਹੀਂ ਤੇ ਮੈਂ ਮਾਰ ਜਾਣਾ! ਉਸਦੀ  ਸਿਸਕੀਆਂ  ਦੀ ਆਵਾਜ਼ ਜੇ ਹੱਲੇ ਵੀ ਸਾਡੇ ਤਿੱਕਰ  ਨਾਂ ਪਹੁੰਚੀ ਫੇਰ  ਅਸੀਂ ਸ਼ਾਇਦ ਉਸ ਪੰਜਾਬ ਨੂੰ ਮੁੜ  ਹਰ ਭਰਾ ਹੁੰਦਾ ਹੋਇਆ ਨਾਂ ਦੇਖ ਸਕੀਏ! ਤੇ ਸਾਡੇ ਆਉਣ ਵਾਲਿਆਂ  ਪੀੜੀਆਂ  ਨੂੰ ਮਿਲੇਗੀ ਸਾਡੇ ਪੰਜਾਬ ਦੀ ਨਕਲੀ ਤਸਵੀਰ ਤੇ ਇਸਦੇ ਜਿੰਮੇਦਾਰ ਕੋਈ ਹੋਰ ਨਹੀਂ ਅਸੀਂ ਆਪ ਹੋਵਾਂਗੇ!

ਖੁੰਗਰ ਤਾਂ ਪੰਜਾਬ ਹੋਇਆ ਪਿਆ, ਪਰ ਇਸਤੋਂ ਪਹਿਲਾਂ ਕਿ ਖ਼ਤਮ ਹੋ ਜਾਵੇ ਆਓ  ਸਾਂਭ ਲਾਈਏ ਆਪਣਾ ਪੰਜਾਬ, ਪੰਜਾਬੀਅਤ, ਤੇ ਪੰਜਾਬੀ ਵਿਰਸਾ!

Discussions

Discussions

Amrita Garg
Amrita Garg
Solving the puzzle, Travelling, finding something, have found something. Well a Mystery!!

Share post:

Subscribe

Advertisementspot_img
Advertisementspot_img

Popular

More like this
Related

The Journey of Advocacy for Better Communities Foundation

Calgary, Alberta, April 26: In the bustling city of...

ED chief Sanjay Mishra gets tenure extension from SC till September 15

New Delhi, July 27: The Supreme Court on Thursday...

Patiala tops list of villages hit by recent floods; 27,286 evacuations carried out

Chandigarh, July 27: The State Government machinery has been...

Mann slams Modi govt, seeks President’s Rule in Manipur

New Delhi/ Chandigarh, July 27: Punjab Chief Minister Bhagwant...