ਜ਼ਿੰਦਗੀ ਦੇ ਸਫ਼ਰ ਵਿਚ ਅੱਸੀ ਆਪਣਾ ਕੋਈ ਰਿਸ਼ਤਾ, ਆਪਣੀ ਕੋਈ ਆਦਤ, ਆਪਣੀ ਕੋਈ ਪਸੰਦ ਤੇ ਆਪਣੇ ਵਿਚਾਰ ਜਲਦੀ ਕਿੱਤੇ ਨਹੀ ਬਦਲਦੇ! ਤਦੇ ਅੱਸੀ ਵਤਨੋ ਪਾਰ ਰਿਹ ਕੇ ਵੀ ਸਰਸੋਂ ਦੇ ਸਾਗ ਵਿਚ ਚਿੱਟੇ ਮਖਣ ਦੀ ਡਲੀ ਪਾਉਣਾ ਨੀ ਭੁਲਦੇ! ਜੇ Shahrukh Khan ਨੂੰ ਅੱਸੀ ਪਾਗਲਪਨ ਦੀ ਹਦ ਤਕ ਚਾਉਂਦੇ ਹਾ, ਤਾ Salman Khan ਦੇ ਕੱਲਾ ਦੇ ਵੀ ਦੀਵਾਨੇ ਹਾ! ਜਿਹਨਾ ਮਰਜ਼ੀ ਦੁਨਿਆ Katrina Kaif ਨੂੰ ਮੰਦਾ ਬੋਲੇ, ਪਰ ਸਾਡਾ ਦਿਲ ਓਹਦੇ ਤੇ ਹੀ ਕੁਰਬਾਨ ਰਹਿੰਦਾ ਹੈ!
ਇਹ ਹੈ ਇੱਕ ਆਮ ਬੰਦੇ ਦੀ ਗਲ! ਕੀਨੀ ਛੋਟੀ ਸੋਚ ਹੈ ਸਾਡੀ, ਇਹ ਉਦੋ ਪਤਾ ਚਲਦੀ ਹੈ ਜਦੋ ਅੱਸੀ ਆਪਣੇ ਆਗੂਆਂ ਨੂੰ ਵੇਖਦੇ ਹਾ! ਕੀਨੇ ਦਲੇਰ ਕੀਨੇ ਬਹਾਦੁਰ ਨੇ ਸਾਡੇ ਨੇਤਾ, ਜਿਦਰ ਹਵਾ ਦਾ ਰੁਖ ਹੁੰਦਾ ਹੈ ਉਦਰ ਹੀ ਵੱਗ ਪੈਂਦੇ ਹਨ! ਹੁਣ ਪੰਜਾਬ ਵਿਚ ਜਦ ਤੋ ਚੋਣਾ ਦੀ ਸਰਗਰਮੀ ਸ਼ੁਰੂ ਹੋ ਗਈ ਹੈ ਤਾਂ ਆਏ ਦਿਨ ‘ਆਇਆ ਰਾਮ’, ‘ਗਿਆ ਰਾਮ’ ਦੀ ਖਬਰਾਂ ਸੁਣਦੇ ਰਹਿੰਦੇ ਹੋ! ਇਹ ਸਾਰੇ ਦਲ-ਬਦਲੂ ਨੇਤਾ ਜੀ ਸਾਡੀ ਤਾਰੀਫ਼ ਦੇ ਹਕ਼ਦਾਰ ਨੇ?
ਸੱਭ ਤੋ ਵੱਡੀ ਤਾਲੀ ਸਾਡੇ SAD ਦੇ ਵਰਿਸ਼ਟ ਨੇਤਾ ਨੂੰ ਮਿਲਣੀ ਚਾਹੀਦੀ ਹੈ ਜਿਹਨੇ ਇਹ ਗਾਲੀ ਗਲੋਚ ਦੇ ਮੈਦਾਨ ਤੋਹ ਉਠ ਕੇ ਸੀਦਾ UP ਵਿਚ ਛਲਾਂਗ ਲਗਾਈ! ਓਹਨਾ ਨੂੰ ਪਤਾ ਸੀ ਸ਼ਾਇਦ UP ਰਾਜਨੀਤੀ ਵਿਚ ‘ਸਰਸੋ ਦੇ ਸਾਗ’ ਦੇ ਤੜਕੇ ਦੀ ਜ਼ਰੂਰਤ ਸੀ! ਬਸ ਓਹਨਾ ਤੋ ਬਾਅਦ ਚਲ ਸੋ ਚਲ…..ਅਕਾਲੀ ਦਲ ਨੂੰ ਛਡ ਕੇ Congress ਵਿਚ ਆਏ, ਕਈ Congress ਨੂੰ ਛੱਡ ਕੇ AAP ਵਿਚ ਆਏ, ਤੇ AAP ਨੂੰ ਛੱਡਣ ਵਾਲਿਆ ਨੂੰ ਹਜੇ ਇਹ ਸਮਝ ਨਹੀ ਆਉਂਦਾ ਕੇ ਕਿਥੇ ਜਾਣ! ਮੇਰੇ ਖਿਆਲ ਨਾਲ Election Commission ਨੂੰ ਰੋਜ਼ ਸਵੇਰੇ ਇੱਕ ਰੋਲ ਕਾਲ ਲੈਣੀ ਚਾਹੀਦੀ ਹੈ ਹਰ ਨੇਤਾ ਦੀ ਸਥਿਤੀ ਜਾਨਣ ਲਈ ਕੀ ਅਜ ਓਹ ਕਹਿੜੀ ਪਾਰਟੀ ਵਿਚ ਹੈ!
ਇਸ ਦਲ ਬਦਲਣ ਦਾ ਸਬ ਤੋ ਵੱਡਾ ਲਾਭ AAP ਨੂੰ ਹੋਇਆ ਹੈ! ਪਹਿਲਾ ਜਿਹੜੇ ਨੇਤਾ ਇਹਨਾ ਨੂੰ ‘ਟੋਪੀ ਵਾਲੇ’, ‘ਟੋਪੀ ਵਾਲੇ’ ਕਿਹ ਕੇ ਟੀਚਰਾਂ ਮਾਰਦੇ ਸੀ ਅਜ ਓਹ ਹੀ ਇਸ ਪਾਰਟੀ ਦੇ ਦਫਤਰਾਂ ਦੇ ਗੇੜੇ ਮਾਰ ਰਹੇ ਨੇ! ਪਹਿਲਾ ਦਿੱਲੀ ਦਾ ‘ਬਘੋੜਾ’ CM ਹੁਣ ਪੰਜਾਬ ਦਾ ਮੁਕਤੀ ਦਾਤਾ ਬਣ ਗਿਆ ਹੈ ! ਸੋ ਹੁਣ ਨੀਲੀ ਪੱਗ ਲਾਹ ਕੇ ਤੇ ਪੀਲੀ ਬਨ ਕੇ ਸਾਡੇ ਨੇਤਾ ਭ੍ਰਿਸ਼ਟਾਚਾਰ, ਨਸ਼ੇ, ਬੇਰੁਜ਼ਗਾਰੀ ਦੀ ਗੱਲਾਂ ਕਰਨ ਲਗ ਪਏ ਨੇ! ਵਿਚਾਰੇ ਇਹ ਵੀ ਕੀਨੀ ਜਲਦੀ ਭੁਲ ਜਾਂਦੇ ਨੇ ਕੀ ਇਹ ਮਸਲਿਆ਼ ਦੀ ਸ਼ੁਰੁਵਾਤ ਓਹਨਾ ਨੇ ਆਪ ਹੀ ਕੀਤੀ ਸੀ!
ਇਹਨਾ ਨੇਤਾਵਾ ਵਿਚੋ ਖਾਸ ਜ਼ਿਕਰ ਕਰਨ ਯੋਗ ਹੈ ਇੱਕ ਲੰਬੇ ਕਦ ਦਾ ਨੇਤਾ! ਸਿਰਫ ਕਦ ਵਿਚ ਲੰਬਾ, ਸੋਚ ਵਿਚ ਨਹੀ! ਚੰਗੀਆਂ ਸਾਰੀਆਂ ਪਾਰਟੀਆਂ ਦੇ ਗੇੜੇ ਕਢ ਕੇ ਇੱਕ ਵੀ ਵੋਟ ਇਹਦੇ ਹਿੱਸੇ ਨਹੀ ਆਈ! ਵੈਸੇ ਜਨਾਬ ਆਪਣਾ ਸਮਾ ਕਿਸੇ ਵੀ ਪਾਰਟੀ ਨਾਲ ਵ੍ਯਰਥ ਨਾ ਕਰੋ ਚੰਗਾ ਹੈ ਤੁਸੀਂ ਇਕ Election Consultancy firm ਖੋਲੋ…ਸਾਰਿਆ ਪਾਰਟੀਆਂ ਦੀ ਅੰਦਰੂਨੀ ਗਲ ਤੁਹਾਨੂੰ ਪਤਾ ਹੈ! ਬਸ ਸਲਾਹਵਾ ਦੋ ਤੇ ਪੈਸੇ ਬਣਾਉ!
AAP ਪਾਰਟੀ ਨੇ ਇੱਕ special committee ਦਾ ਘਾਟਨ ਕਿੱਤਾ ਹੈ ਜਿਹੜੇ ਇਹੋ ਜਹੇ ਦਲ-ਬਦਲੂ ਆਗੂਆਂ ਦੀ ਤੇਹਕਿਕਾਤ ਕਰ ਕੇ ਉਹਨਾ ਨੂੰ ਪਾਰਟੀ ਵਿਚ ਦਾਖਿਲ ਕਰਨਗੇ! ਜਿਦਾ ਦੇ ਸਾਡੇ ਆਗੂਆਂ ਦੇ ਅਤੀਤ ਦੀ ਹੇਰਾ ਫੇਰੀਆ ਨੇ, ਕੀਤੇ ਇਹ ਨਾ ਹੋਵੇ ਕੀ ਚੋਣਾ ਲਾੰਗ ਜਾਣ ਤੇ ਤਫਤੀਸ਼ ਪੂਰੀ ਹੀ ਨਾ ਹੋਵੇ!
ਮਾਰਕੇਟ ਵਿਚ ਇਹ ਦਲ-ਬਦਲੂ ਨੇਤਾ ਦੀ ਬੜੀ ਮੰਗ ਹੈ, ਪਰ ਸਿਰਫ ਓਹਨਾ ਦੀ ਜੋ ਦੱਬੇ ਮੁਰਦੇ ਉਖਾੜ ਸਕਣ, ਜੋ ਦੂਸਰਿਆਂ ਪਾਰਟੀਆਂ ਦੀ ਪੋਲ ਖੋਲ ਸਕਣ! ਕਿਹਣ ਦਾ ਭਾਵ ਜਿਹਨੀ ਜਿਆਦਾ ਖ਼ਪ ਤੁਸੀਂ ਪਾ ਸਕਦੇ ਹੋ ਓਹਨਾ ਹੀ ਚੰਗਾ ਤੁਹਾਡਾ ਮਾਰਕੇਟ ਰੇਟ ਹੋਵੇਗਾ! ਸ਼ਰੀਫ਼, ਗੰਭੀਰ, ਸ਼ਾਂਤ ਤੇ ਇਮਾਨਦਾਰ ਨੇਤਾ ਏਹੋ ਜਿਹੀ ਹਰਕਤ ਤੋ ਪਰਹੇਜ਼ ਕਰਨ! ਵੈਸੇ ਇਹ ਦਲ-ਬਦਲੂ ਆਗੂਆ ਦਾ ਸਾਨੂੰ ਧੰਨਵਾਦ ਕਰਨਾ ਚਾਹਿਦਾ ਹੈ ਕੀ ਓਹਨਾ ਨੇ ਸਾਰੇ ਸੂਬੇ ਦੇ ਲੋਕਾਂ ਦੀ ਗਾਨਿਤ ਸੁਧਾਰ ਦਿੱਤੀ! ਕਿਉਕਿ, ਸਾਰਾ ਸੂਬਾ ਹੁਣ ਹਿਸਾਬ ਹੀ ਕਰਦਾ ਰਹਿੰਦਾ ਹੈ ਕੀ ਇਹਦੇ ਜਾਣ ਨਾਲ ਹੁਣ ਓਹ ਪਾਰਟੀ ਕਿੰਨੀਆ ਸੀਟਾਂ ਘਟ ਗਇਆ, ਯਾ ਓਹਦੇ ਆਉਣ ਨਾਲ ਕਿੰਨੀਆ ਵਦਿਆ!