Home CHUSKI ਚੱਲ ਭੱਜ ਚੱਲੀਏ ਪੰਜਾਬ ਤੋਂ!

ਚੱਲ ਭੱਜ ਚੱਲੀਏ ਪੰਜਾਬ ਤੋਂ!

0

ਇਹ ‘Udta Punjab’ ਦੀ ਟਕਰ ਵਿੱਚ ਕੋਈ ਫਿਲਮੀ ਸਿਰਲੇਖ ਨਹੀ ਹੈ! ਇਹ ਓਹ ਕਹਾਨੀ ਦਾ ਸਚ ਹੈ ਜਿਸ ਵਿੱਚ ਹਰ ਬੰਦਾ ਜਵਾਨ ਹੋਣ ਤੇ ਕੋਈ ਨਾ ਕੋਈ ਪਲੈਨ ਬਣਾ ਰਿਹਾ ਹੁੰਦਾ ਹੈ ਆਪਣੇ ਸੂਬੇ ਨੂੰ ਛੱਡਣ ਦਾ! ਵੈਸੇ ਜਿਸ ਤਰਹ ਸਾਡਿਆਂ ਪੰਜਾਬੀ ਫਿਲਮਾਂ ਵਿੱਚ ਸਮੱਗਰੀ ਦੀ ਘਾਟ ਹੈ ਤੇ ਸਿਰਫ ਸਿਰਲੇਖ ਤੇ ਜੋਰ ਹੈ ਉਸੇ ਤਰਹ ਇਹ ਇੱਕ ਨਵਾ ਰੇਡੀਮੇਡ ਸਿਰਲੇਖ ਹਾਜਿਰ ਹੈ!

ਕਿਓ ਸਾਡਾ ਪੰਜਾਬ ਅੱਜ ਇਹੋ ਜ਼ਹੀ ਧਰਤੀ ਬਣ ਗਈ ਹੈ ਜਿਥੇ ਕੋਈ ਵਸਨਾ ਨਹੀ ਚਾਹੁੰਦਾ?

ਸਾਡੇ ਨੌਜਵਾਨਾ ਨੂੰ ਵੇਖ ਲਵੋ ‘ਕੈਨੇਡਾ’ ਦੇ ਸੁਫਨਿਆਂ ਨਾਲ ਵੱਡੇ ਹੁੰਦੇ ਨੇ! ਹਰ ਕੋਸ਼ਿਸ਼, ਸਾਰੀ ਪੜ੍ਹਾਈ ਲਿਖਾਈ, ਘਰ ਵਾਲੀਆਂ ਦੀ ਮੇਹਨਤ ਸਿਰਫ ਤੇ ਸਿਰਫ ਕੈਨੇਡਾ ਦੇ ਵੀਸਾ ਲਗਾਉਣ ਤੇ ‘Air Canada’ ਨਾਲ ਵਿਦੇਸ਼ ਪਹੁੰਚਣ ਵਿੱਚ ਜੁੱਟੀ ਹੁੰਦੀ ਹੈ, ਤੇ ਜਧ ਤੱਕ ਵੀਸਾ ਨਹੀ ਲਗਦਾ ਕੋਈ ਸੁਰੱਖਿਆ ਕਰਮਚਾਰੀ ਬਣ ਜਾਂਦਾ ਤੇ ਕੋਈ ਛੋਟੀ ਮੋੱਟੀ ਨੌਕਰੀ ਕਰ ਲੈਂਦਾ ਹੈ ਯਾ ਕਦੇ ਕੋਈ ਛੋਟਾ course ਜੋਇਨ ਕਰ ਲੈਂਦਾ ਹੈ! ਜੋ ਕੁੱਜ ਵੀ ਕਰਦਾ ਹੈ ਸਿਰਫ ਟਾਈਮ ਪਾਸ ਕਰਨ ਲਈ! ਜੇ ਪੜ੍ਹਾਈ ਲਿਖਾਈ ਤੇ ਇਨਾ ਜੋਰ ਦਿੱਤਾ ਹੁੰਦਾ ਤੇ ਫਿਰ ਕੀ ਕਹਨੇ ਸੀ, ਪਰ ਨਾ ਆਪਾ ਤਾ ਬਾਹਰ ਜਾਣਾ! ਬਿਨਾ ਚੰਗੀ ਯੋਗਤਾ ਤੇ ਅਜੇ ਦੇ ਨੌਜਵਾਨ ਹਵਾਈ ਜਹਾਜ਼ ਦੇ ਚਕੀਆਂ ਵਿੱਚ ਸ਼ੁਪ੍ਕੇ ਬਾਹਰ ਦੇ ਮੁਲਕਾਂ ਦੀ ਸੈਰ ਕਰ ਰਹੇ ਨੇ! ਵਾਕਈ ਪੰਜਾਬੀਆਂ ਦੀ ਸ਼ਾਨ ਵਖਰੀ!

ਕੈਨੇਡਾ ਤਾ ਬਸ ਹੁਣ ਦੂਜਾ ਪੰਜਾਬ ਬਣ ਗਿਆ ਹੈ, ਅੱਗੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੂੰ ਵੀ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ! ਇੰਨੇ ਪੈਸੇ ਖਰਚ ਕੇ ਕੀ ਇਹ ਜਵਾਨ ਆਪਣੇ ਸੋਚ ਤੇ ਮੇਹਨਤ ਨਾਲ ਕੋਈ ਨਵਾ ਕੰਮ ਇਥੇ ਸ਼ੁਰੂ ਕਿਓ ਨਹੀ ਕਰਦੇ? ਆਪਣੇ ਮਾਪਿਓ ਦਾ ਸਹਾਰਾ ਕਿਓ ਨਹੀ ਬਣਦੇ? ਕਿਓ ਸਾਡਾ ਨੌਜਵਾਨ ਸਮੱਸਿਆ ਦਾ ਹੱਲ ਲਭਣ ਦੀ ਬਜਾਏ ਇਥੋ ਭਜ ਜਾਣਾ ਚਾਹੁੰਦੇ ਨੇ?

punjabਕੀ ਇਸ ਜਵਾਨੀ ਦੇ ਅਸੀਂ ਭ੍ਰਿਸ਼ਟਾਚਾਰ, ਡਰ, ਦਬਦਬਾ, ਗੁੰਡਾ ਗਰਦੀ, ਅਰਾਜਕਤਾ ਨਾਲ ਪਰ ਕਟ ਦਿੱਤੇ ਨੇ ਕੀ ਸਾਡੇ ਨੌਜਵਾਨਾ ਦੀ ਨਸਲ ਹੀ ਇਸ ਤਰਹ ਦੀ ਹੈ ਜੋ ਸਿਰਫ ਬਾਹਰ ਜਾਣ ਦੇ ਸੁਪਨੇ ਵੇਖਦੀ ਹੈ? ਸ਼ਾਇਦ ਸਾਡੀ ਫਿਲਮਾਂ ਵਿੱਚ ਵੀ ਤਾਂ ਇਹੀ ਵਿਖਾਈਆਂ ਜਾਂਦਾ ਹੈ ਕੀ ‘ਜੱਟ’ ਆਪਣੀ ‘ਜੁਲਿਏਟ’ ਨੂੰ ਵਿਦੇਸ਼ ਜਾ ਕੇ ਹੀ ਮਿਲਦੀ ਹੈ!

ਘਬਰਾਨ ਵਾਲੀ ਗਲ ਨਹੀ ਹੈ! ਸੁਪਨੇ ਹਜੇ ਵੀ ਕਈ ਪੰਜਾਬੀ ਦੇਖਦੇ ਨੇ! ਗੀਤਕਾਰ ਬਣਨ ਦੇ, ਹੀਰੋ ਬਣਨ ਦੇ, ਇਹ ਕੌਮ ਵੀ ਗੀਤਕਾਰ ਬਣਕੇ ਗਾਨੇ ਤਾ ‘ਆਪਣੀ ਮਿੱਟੀ’ ਦੇ ਗਾਉਂਦੇ ਨੇ ਪਰ ਰਹਿੰਦੇ ਨੇ ਇੰਗ੍ਲੈੰਡ, ਅਮੇਰਿਕਾ ਯਾ ਕੈਨੇਡਾ ਵਿੱਚ! ਗਲ ਵੀ ਠੀਕ ਹੈ ਆਪਣੀ ਮਿੱਟੀ ਦੀ ਖੁਸ਼ਬੂ ਦੇ ਗੀਤ ਵਿਦੇਸ਼ੀ ਮਿੱਟੀ ਤੇ ਰਹ ਕੇ ਹੀ ਗਾਏ ਜਾ ਸਕਦੇ ਨੇ!

ਜੇ ਗਰੀਬ, ਲਾਚਾਰ, ਅਨਪੜ੍ਹ ਇਨਸਾਨ ਪੰਜਾਬ ਵਿੱਚ ਵਸ ਨਹੀ ਸਕਦਾ ਤਾਂ ਆਮਿਰ ਤਾ ਰਵੇ ਪਰ ਨਾ ਕਿਥੇ ! ਆਪਣੇ ਆਲੀਸ਼ਾਨ ਘਰਾਂ ਵਿੱਚ AC ਲਗਵਾ ਕੇ ਵੀ ਠੰਡੀਆਂ ਹਵਾਵਾਂ ਪਰਾਏ ਮੁਲਕ ਵਿੱਚ ਜਾ ਕੇ ਲੈਂਦੇ ਨੇ ! ਆਪਣੇ farm house ਵਿੱਚ ਖੜ੍ਹੇ ਹੋਕੇ ਇੱਕ ਫੋਟੋ ਜ਼ਰੂਰ ਖਿਚ ਲੇਂਦੇ ਨੇ Facebook ਲਈ ! ਆਪਣੇ ਆਪ ਨੂੰ ਜਿਆਦਾ ਸੰਸਕ੍ਰਿਤ ਸਮਝ ਕੇ ਇਹ ਤਬਕਾ ਅੰਗ੍ਰੇਜ਼ੀ ਯਾ ਹਿੰਦੀ ਦੀ ਜ਼ੁਬਾਨ ਵਿੱਚ ਖੁਸ਼ ਹੈ ! ਭਾਈ ਪੰਜਾਬੀ ਬੋਲੀ ਤਾਂ ਦੇਸੀਆਂ ਦਾ ਕੰਮ ਹੈ ਸ਼ਾਇਦ ਬਾਕੀ ਸਾਰੇ ਸੂਬਿਆਂ ਵਿਚੋ ਆਪਣੇ ਪੰਜਾਬੀ ਹੀ ਨੇ ਜਿਹਰੇ ਪੰਜਾਬ ਤੋ ਬਾਹਰ ਆਪਣੀ ਮਾਂ ਬੋਲੀ ਨੂੰ ਬੋਲਣ ਲਗੀਆਂ ਸ਼ਰਮ ਖਾਂਦੇ ਨੇ ! ਪਰ ਬੜੀ ਮਾੜੀ ਹੁੰਦੀ ਹੈ ਇਹਨਾ ਨਾਲ ਕਿਓ ਕੀ ਵਿਦੇਸ਼ ਵਿੱਚ ਇਹ ‘ਦੇਸੀ’ ਨੇ ਤੇ ਆਪਣੇ ਦੇਸ਼ ਵਿੱਚ ‘ਵਿਦੇਸ਼ੀ’ ਬਣਨ ਦੀ ਕੋਸ਼ਿਸ਼ ਕਰਦੇ ਨੇ !

ਸਾਡੇ ਸਚੇ ਦੇਸ਼ ਭਗਤ- ਸਾਡੇ ਨੇਤਾ ਜੀ ਵੀ ਆਉਣ ਵਾਲੇ Assembly Elections ਦੀ ਸਰਗਰਮੀ ਕਰ ਕੇ ਧੂਲ ਮਿੱਟੀ ਵਿੱਚ ਰੁਲਦੇ ਨੇ ! AAP ਪਾਰਟੀ ਦਾ ਠੋਸ NRI ਬੇਸ ਕਰ ਕੇ AAP ਦੇ ਆਗੂਆ ਦੀ ਵਿਦੇਸ਼ੀ ਕਹਾਨੀ ਬਣੀ ਜਾਂਦੀ ਹੈ ! Captain ਸਾਬ ਵੀ ਵੇਖੋ ਵੇਖੀ ਆਪਣੀ ਜੰਬੋ ਟੀਮ ਨਾਲ ਪੰਜਾਬ ਦੀ ਗਰਮੀ ਤੋ ਬਚਾ ਕਰਨ ਲਈ ਅਮੇਰਿਕਾ ਤੇ ਕੈਨੇਡਾ ਪੋਉਂਚੇ ਪਰ ਓਹਨਾ ਦਾ ਮਕਸਦ ਪੂਰਾ ਕਰਨ ਦਾ ਮੌਕਾ ਨਹੀ ਮਿਲਿਆ ! ਕਈ ਸਾਲ ਪਿਹਲਾ ਅੱਸੀ ਸੋਚ ਵੀ ਨਹੀ ਸਕਦੇ ਸੀ ਕੀ ਮੁਲਕ ਤੋ ਬਾਹਰ ਰਹਿਣ ਵਾਲਿਆ ਦੀ ਗਿਣਤੀ ਇੰਨੀ ਹੋ ਜਾਵੇਗੀ ਕੀ ਵਸਨੀਕਾਂ ਨੂੰ ਛੱਡ ਕੇ ਓਹਨਾ ਨੂੰ ਰੁਝਾਨ ਦੀ ਹਰ ਸਿਆਸੀ ਪਾਰਟੀ ਦੀ ਕੋਸ਼ਿਸ਼ ਰਹੇਗੀ !

ਇਸ ਸਾਰੀ Migration ਵਿੱਚ ਸਿਰਫ ਇੱਕ ਇਨਸਾਨ ਪੰਜਾਬ ਵਿੱਚ ਰਿਹ ਕੇ ਖੁਸ਼ ਨੇ ਤੇ ਓਹ ਨੇ ਸਾਡੇ ਨਸ਼ੇੜੀ ਵੀਰ ! ਸੂਬੇ ਦਾ ਮਾਹੌਲ ਹੀ ਇੰਨਾ ਵਾਦੀਆਂ ਹੈ ਕੀ ਤੁਹਾਨੂੰ ਦਾਲ ਰੋਟੀ ਨਸੀਬ ਹੋਵੇ ਨਾ ਹੋਵੇ ਪਰ ਨਸ਼ੇ ਜ਼ਰੂਰ ਸੌਖੇ ਮਿਲ ਜਾਂਦੇ ਨੇ ! ਓਹਨੂੰ ਖੁੱਲਾ ਮਾਲ ਮਿੱਲੀ ਜਾਂਦਾ ਹੈ ਹੋਰ ਓਸਨੂੰ ਕਾਹਦਾ ਫਿਕਰ? ਨਾਲੇ ਨਸ਼ਾ ਕਰਨ ਤੋ ਬਾਅਦ ਓਹ੍ਨਾਨੂੰ ਪੰਜਾਬ ਕਿਸੇ Switzerland ਯਾ Australia ਤੋ ਘਟ ਨਹੀ ਲਗਦਾ !

ਕੁੱਜ ਸਾਲ ਪਿਹਲਾ ਹਿੰਦੁਸਤਾਨ ਦਾ ਨੋ.੧ ਸੂਬਾ ਕਹਿਲਾਉਣ ਵਾਲਾ ਪੰਜਾਬ ਅੱਜ ਨਸ਼ੇ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਗੁੰਡਾ-ਗਰਦੀ, ਘਪਲਿਆਂ ਦੀ ਧਰਤੀ, ਭਰੂਣ ਹੱਤਿਆ ਦਾ ਗਢ਼ ਬਣ ਗਿਆ ਹੈ ! ਇਹ ਹੈ ਸਚੀ ਪ੍ਰਗਿਤੀ !

ਅਖੀਰ ਵਿੱਚ ਇੱਕ ਸਾਡੇ ਦਾਦੇ ਪਰ੍ਦਾਦੇ ਵੇਲੇ ਦੀ ਗਲ ਸਾਂਝੀ ਕਰਦੀ ਹਾਂ – ਸਾਡੇ ਪਿੰਡੋਂ ਕਰਤਾਰ ਸਿੰਘ ਨਾ ਦਾ ਬੰਦਾ ਬਾਹਰ ਗਿਆ ਤੇ ਜਦੋ ਓਥੇ ਓਹਨੂੰ ਕੋਈ ਨਹੀ ਜਾਣਦਾ ਸੀ ! ਵਾਪਸ ਆਹਕੇ, ਪੀਪਲ ਦੇ ਦਰਖਤ ਥਲੇ ਕਹਾਣੀਆਂ ਲੋਕਾਂ ਨੂੰ ਸੁਣਾਂ ਰਿਹਾ ਸੀ ” ਮੈ ਜੀ ਚਾਰ ਦਿਨ London ਰਿਹਾ, ਫਿਰ ਗਿਆ Paris, ਉਸ ਟੋਹ ਬਾਅਦ Tokyo ਤੇ ਅਖੀਰ ਮੈਂ New York ” ! 10 ਸਾਲਾ ਦਾ ਇੱਕ ਜਵਾਕ ਬੜਾ ਖੁਸ਼ ਹੋਇਆ ਬਾਬਾ ਜੀ ਦੀਆਂ ਗੱਲਾਂ ਤੋ ਤੇ ਕਿਹਾ “ਇਹ ਚਾਚਾ ਜੀ ਫਿਰ ਤਾ ਤੁਹਾਨੂੰ Geography ਦਾ ਬੜਾ ਗਿਆਨ ਹੋਵੇਗੇ.”

ਗੱਪੀ ਕਰਤਾਰ ਸਿੰਘ ਕਿਹੰਦਾ, “ਹਾ ਹਾ ਮੈਨੂੰ ਚੇਤੇ ਮੈ ਚਾਰ ਦਿਨ ਓਥੇ ਵੀ ਰਿਹਾ ਸੀ.” 😉

Discussions

Discussions

Discussions

Discussions

Exit mobile version