ਦਾਵਾ ਕਰਦੀ ਹਾਂ ਕੇ ਉਪਰੋਕਤ ਪੰਕਤੀ ਅਕਸਰ ਤੁਸੀਂ ਕਹਿ ਯਾ ਸੁਣੀ ਹੋਵੇਗੀ ਕੇ ‘ਤੈਨੂੰ ਪਤਾ ਨੀ ਮੈਂ ਕੌਣ ਆ‘, ‘ਤੂੰ ਜਾਣਦਾ ਨੀ ਮੇਰਾ ਬਾਪੂ ਫਲਾਣੇ ਜਿਲੇ ਦਾ MLA ਆ’?
ਇਹ ਉਹ ਜਵਾਕ ਨੇ ਜੋ ਸਿਆਸਤੀ ਯਾ ਵੱਡੇ ਘਰਾਂ ਨਾਲ ਸੰਬੰਦ ਰੱਖਦੇ ਨੇ ਤੇ ਆਪਣੇ ਬਾਪੂ ਦੇ ਕਮਾਏ ਹੋਏ ਯਾ ਕਹਿਲੋ ਚੋਰੀ ਦੇ ਕਮਾਏ ਹੋਏ ਪੈਸਿਆਂ ਦਾ ਆਮ ਜਨਤਾ ਸਾਹਮਣੇ ਦਿਖਾਵਾ ਕਰਦੇ ਨੇ! ਅਜਿਹੇ ਬੱਚਿਆਂ ਦਾ ਪਾਲਣ-ਪੋਸ਼ਣ ਇਹ ਕਹਿ ਕੇ ਕੀਤਾ ਜਾਂਦਾ ਹੈ ਕਿ ਪੁੱਤ ਕਿਸੀ ਵੀ ਗੱਲ ਦੀ ਕੋਈ ਫਿਕਰ ਨੀ ਕਰਨੀ, ਬਸ ਇਨਾ ਯਾਦ ਰੱਖੀ ਕੇ ਤੂੰ ਕਿਸ ਦਾ ਪੁੱਤ ਐਂ?
ਬਚਪਨ ਤੋਂ ਹੀ ਅਮੀਰ ਘਰਾਂ ਦੇ ਬੱਚਿਆਂ ਨੂੰ ਸਮਝਿਆ ਜਾਂਦਾਂ ਐ ਕੇ ‘ਪੈਸਾ ਹੀ ਸਬ ਦਾ ਮਦਾਰੀ ਐ’ ਤੇ ਇਸ ਪੈਸੇ ਦੇ ਸਿਰ ਤੇ ਵਿਗੜੇ ਜਵਾਕ ਸ਼ਾਹ ਬਣ ਘੁੰਮਦੇ ਨੇ, ਜਿਹਨਾਂ ਨੂੰ ਸਮਾਜ ਦੀਆਂ ਕਦਰਾਂ ਕੀਮਤਾਂ ਦਾ ਕੋਈ ਖਿਆਲ ਨੀ! ਸ਼ਰਾਬਾਂ ਪੀਣੀਆਂ, ਨਸ਼ੇ ਕਰਨੇ, ਕੁੜੀਆਂ ਛੇੜਨੀਆਂ, ਲੜਾਈਆਂ ਮੁੱਲ ਲੈਣੀਆਂ,ਵਡਿਆਂ ਦਾ ਨਿਰਾਦਰ ਕਰਨਾ, ਗੇੜੀਆਂ ਲਾਉਣੀਆਂ, ਗਰੀਬ ਨੂੰ ਆਪਣੀ ਜੁੱਤੀ ਸਮਾਨ ਸਮਝਣਾ, ਰੁਤਬੇ ਦਾ ਮਾਣ ਕਰਨਾ ਤੇ ਇੱਲ ਤੇ ਕੁੱਕੜ ਨਾ ਆਉਣਾ – ਬਸ ਇਹ ਹੀ ਪਹਿਚਾਣ ਬਣ ਕੇ ਰਹਿ ਗਈ ਹੈ ਇਹਨਾਂ ਅਮੀਰ ਘਰ ਦੇ ਬੱਚਿਆਂ ਦੀ ਜੋ ਸਾਡੇ ਪੰਜਾਬੀ ਸਮਾਜ ਲਈ ਸ਼ਰਮ ਦਾ ਕਾਰਣ ਬਣਦੇ ਨੇ!


