Home CHUSKI ਅਮੇਰਿਕਾ ਜਾਣ ਦਾ ਬਹੁਤ ਚਾ ਸੀ, ਪਰ ਘਰ ਛਡਣਾਂ ਸੌਖਾ ਨਹੀ –...

ਅਮੇਰਿਕਾ ਜਾਣ ਦਾ ਬਹੁਤ ਚਾ ਸੀ, ਪਰ ਘਰ ਛਡਣਾਂ ਸੌਖਾ ਨਹੀ – ਵੇਖੋ ਕੀ ਕਿਹਣਾ ਇਸ ਵੀਰ ਦਾ!

0

ਅਕਸਰ ਹੀ ਪਰਦੇਸ ਗਏ ਯਾਰਾ-ਦੋਸਤਾ ਚ ਇਸ ਗਲ ਦਾ ਜਿਕਰ ਹੁੰਦਾ ਹੀ ਹੈ ਕੀ – ਇੰਡੀਆ ਵਿੱਚ ਕੀ ਪਿਐ? ਮਰਗੇ ਸੀ ਭੁੱਖ ਤੇ ਕੰਗਾਲੀ ਨਾਲ…ਚੰਗੇ ਰਹਿਗੇ ਆਂ ਇੰਡੀਆ ਛੱਡ ਆਏ ਆਂ। “ਪਰ ਦੂਜੇ ਪਲ ਹੀ ਹਉਕਾ ਜਿਹਾ ਲੈਂਦਾ ਹੈ ਤੇ ਕਹਿੰਦਾ ਹੈ, “ਪਰ ਯਾਰ, ਸੱਚੀ ਗੱਲ ਤਾਂ ਇਹ ਆ ਬਈ ਆਪਣਾ ਦੇਸ ਤਾਂ ਆਪਣਾ ਈ ਹੁੰਦੈ…ਓਹ ਗੱਲ ਨ੍ਹੀ ਲੱਭਦੀ ਏਥੇ ਜਿਹੜੀ ਉਥੇ ਆ।” ਮਾਂ ਦੀ ਬੜੀ ਯਾਦ ਆਉਂਦੀ ਆਹ ਯਾਰ 🙁

Mother-Aged-Cryਮੈਂ ਇਹ ਜਰੁਰ ਵੇਖੀਆਂ ਕੀ ਅੱਸੀ ਜਦ ਆਪਣਾ ਵਤਨ ਛੱਡ ਦੇ ਦੂਜੇ ਦੇਸ਼ ਜਾਂਦੇ ਹਾ ਉਦੋ ਤਾ ਖੁਸ਼ੀ ਸੰਭਾਲੀ ਨੀ ਜਾਂਦੀ ਪਰ ਜਦ ਅਸਲ ਤਸਵੀਰ ਦਿਖਦੀ ਹੈ ਤਾ ਦਿਲ ਰੋਂਦਾ ਹੈ ਆਪਣੇ ਵਤਨ ਨੂੰ ਆਪਣੀ ਮਾਂ ਨੂੰ ਯਾਦ ਕਰ ਕੇ ! ਕਿਸ ਨੂੰ ਦੁੱਖ ਸੁਣਾਉਣ ਪਰਦੇਸਾਂ ਵਿੱਚ ਬੈਠੇ? ਕਿਸ ਕੋਲ ਵਿਹਲ ਹੈ ਉਨ੍ਹਾਂ ਨੂੰ ਸੁਣਨ ਦੀ ਜਾਂ ਸਮਝਣ ਦੀ ? ਸਭ ਆਪਣੇ-ਆਪਣੇ ਧੰਦੇ ਲੱਗੇ ਹੋਏ ਨੇ…ਧੀ ਹੈ ਚਾਹੇ ਪੁੱਤ ਹੈ…ਮਸ਼ੀਨ ਨਾਲ ਮਸ਼ੀਨ ਹੋਇਆ ਮਨੁੱਖ ਹੈ। ਘੜੀ ਦੀ ਟਿਕ-ਟਿਕ ਨਾਲ ਧੜਕਦੀ ਦਿਲ ਦੀ ਧੜਕਣ। ਵੱਡੇ ਸਾਰੇ ਫਰੀਜ਼ਰ ਦੀ ਬੇਰੋਕ ਘੀਂ-ਘੀਂ…। ਮੋਟਰ ਵੇਅ ‘’ਤੇ ਦੌੜਦੀ ਤੇਜ਼ ਰਫ਼ਤਾਰ ਜ਼ਿੰਦਗੀ ਦੀ ਛੂਕਰ। ਕਿਸ ਨੂੰ ਦੁੱਖ ਦੱਸਣ ਅੰਕਲ-ਅੰਟੀਆਂ? ਦਰੱਖਤਾਂ ਨੂੰ? ਸੁੰਨੇ ਘਰਾਂ ਦੀਆਂ ਚਿੱਟੀਆਂ ਕੰਧਾਂ ਨੂੰ? ਵੰਨ-ਸੁਵੰਨੇ ਦੁੱਖਾਂ ਦੇ ਲਿਤਾੜੇ ਲੋਕ ਕੋਈ ਠੁੰਮ੍ਹਣਾ ਭਾਲਦੇ ਹਨ, ਜਿਹਦੇ ਗਲ ਲਗ ਕੇ ਰੋ ਲੈਣ…ਦੁੱਖ ਦੱਸ ਕੇ ਹੌਲੇ ਹੋ ਲੈਣ। ਕਹਿੰਦੇ ਹਨ, ”ਅਸੀਂ ਏਥੇ ਵੀ ਪਰਦੇਸੀ ਤੇ ਅਸੀਂ ਉਥੇ ਵੀ ਪਰਦੇਸੀ…ਨਾ ਸਾਡਾ ਇੰਡੀਆ ਦੇਸ ਬਣਿਆ…ਨਾ ਏਹ ਬਣਿਆ।”

ਮੈਨੂੰ ਅਕਸਰ ਹੀ ਅਜਿਹੇ ਲੋਕਾਂ ਦੇ ਦੁੱਖੜੇ ਹਲੂਣ ਜਾਂਦੇ ਹਨ। ਅੱਜ ਵੀ ਰੋ ਪਈ ਜਦ ਇਹ video ਮੈਂ Facebook ਤੇ ਦੇਖੀ ਜਿਥੇ ਇਸ ਨੌਜਵਾਨ ਦੀ ਬਾਹਰ ਜਾਣ ਦੀ ਕਾਮਨਾ ਪੂਰੀ ਤਾ ਹੋ ਗਈ ਪਰ ਵਲੈਤ ਵਿਚ ਬੈਠੇ ਨੂੰ ਇੰਡੀਆ ਦੀ ਯਾਦਆ ਖਹਿੜਾ ਨਹੀਂ ਛੱਡਦੀ।

ਤੁਸੀਂ ਯਕੀਨ ਕਰੋ ਚਾਹੇ ਨਾ ਪਰ ਸਾਡਾ ਸਿਰਫ ਤੇ ਸਿਰਫ ਡਾਲਰਾਂ ਦਾ ਰਿਸ਼ਤਾ ਏ ਦੂਜੇ ਮੁਲਕ ਨਾਲ ! ਸਚੀ ਇਨਾ ਸੌਖਾ ਨਹੀ ਆਪਣਾ ਘਰ ਛਡਣਾਂ!

Discussions

Discussions

Exit mobile version