ਪੰਜਾਬ, ਪੰਜਾਬ ਦੀ ਧਰਤੀ, ਪੰਜਾਬ ਦਾ ਦਿਲ ਇਹ ਸਭ ਚੀਜ਼ਾਂ ਸ਼ਾਇਦ ਅੱਜ ਸੁਨਣ ਜੋਗੀਆਂ ਹੀ ਰਹਿ ਗਈਆਂ ਹਨ! ਉਹ ਪੰਜਾਬ ਜੋ ਕਿਸੇ ਵੇਲੇ ਸਾਡੇ ਦਿਲਾਂ ਵਿੱਚ ਵੱਸਦਾ ਸੀ, ਸਾਡੀ ਬੁੱਲੀਆਂ ਵਿੱਚ ਹੱਸਦਾ ਸੀ ਅੱਜ ਖੋਖਲੀ ਮੁਸਕਾਨ ਤੱਕ ਹੀ ਰਹਿ ਗਿਆ ਹੈ! ਨਾਂ ਤਾਂ ਹਾੱਸੇ ਸੱਚੇ ਨੇ ਤੇ ਨਾਂ ਹੀ ਦਿਲ, ਹੋ ਰਿਹਾ ਹੈ ਤਾਂ ਬੱਸ ਦਿਖਾਵਾ ਤੇ ਢੋਂਗ! ਹਰ ਕੋਈ ਬੱਸ ਇੱਕ ਹੀ ਕੰਮ ਕਰ ਰਿਹਾ ਹੈ! ਇੱਕ ਦੂਜੇ ਨੂੰ ਗਿਰਾਉਣ ਦਾ ਜਾਂ ਦਿਲਾਂ ਨੂੰ ਦੁਖਾਉਣ ਦਾ!
ਦਿਲ- ਦਿਲ ਤਾਂ ਧੜਕਦਾ ਹੀ ਨਹੀਂ ਅੱਜ ਦੇ ਪੰਜਾਬ ਦੇ ਸੀਨੇ ਵਿੱਚ ਉਸ ਦੀ ਥਾਂ ਲੱਗਦੇ ਪੱਥਰ ਹੀ ਏ ਜੋ ਆਵਾਜ਼ ਤਾਂ ਜ਼ਰੂਰ ਕਰਦੇ ਪਰ ਜਿਸ ਵਿੱਚ ਨਾਂ ਤਾਂ ਜਜ਼ਬਾਤ ਨੇ ਤੇ ਨਾਂ ਹੀ ਮੋਹੋਬੱਤ! ਦਿਲ ਦਾ ਕੰਮ ਹੁੰਦੇ ਪਿਆਰ ਕਰਨਾ ਪਰ ਅੱਜ ਤਾਂ ਦਿਲ ਹੀ ਸੰਭਾਲੀ ਬੈਠਾ ਹੈ ਨਫਰਤਾਂ ਦੀ ਫਿਤਰਤ!
ਰਿਸ਼ਤੇ- ਰਿਸ਼ਤੇ ਜੋ ਕਦੇ ਪੰਜਾਬ ਵਿੱਚ ਮਜ਼ਬੂਤੀ ਦੀ ਮਿਸਾਲ ਬਣਦੇ ਸੀ ਅੱਜ ਓਹੀ ਖੋਖਲੇ ਹੋ ਗਏ ਹੰਨ! ਨਾਂ ਤਾਂ ਪਹਿਲਾਂ ਵਰਗਾ ਨਿੱਘ ਰਿਹਾ ਹੈ ਤੇ ਨਾਂ ਹੀ ਓਹਜੀ ਸੰਭਾਲ! ਸੰਭਾਲ ਤਾਂ ਦੂਰ ਦੀ ਗੱਲ ਏ ਅੱਜ ਦੀ ਪੀਢੀ ਲਈ ਤਾਂ ਰਿਸ਼ਤੇ ਬੋਝ ਬਣ ਗਏ ਨੇ! ਪਹਿਲਾਂ ਕਹਿੰਦੇ ਹੁੰਦੇ ਸੀ ਮੇਰੇ ਮੋਢਿਆਂ ਤੇ ਮੇਰੇ ਮਾਂ- ਪਿਓ ਦੀ ਜਿੱਮੇਦਾਰੀ ਏ ਤੇ ਅੱਜ ਓਹੀ ਮੋਢਿਆਂ ਦਾ ਭਾਰ ਬਣ ਚੁੱਕੇ ਹਨ!
ਵਿਰਸਾ- ਸਾਡਾ ਵਿਰਸਾ ਜੋ ਕਿਸੇ ਵੇਲੇ ਸਾਡੇ ਲਈ ਮਾਣ ਦੀ ਗੱਲ ਸੀ ਅੱਜ ਜਦੋਂ ਉਹੀ ਵਿਰਸੇ , ਉਸੀ ਪਿੰਡ ਦੇ ਵੇੜੇ ਦੀ ਗੱਲ ਹੁੰਦੀ ਏ ਤਾਂ ਕਦੇ ਅਸੀਂ ਨੱਕ ਚੜਾਉਂਦੇ ਹਾਂ ਤੇ ਕਦੇ ਮੂੰਹ ਬਣਾਉਂਦੇ ਹਾਂ! ਸ਼ਾਇਦ ਇਸਨੂੰ ਅਸੀਂ ਨਫਰਤ ਨਹੀਂ ਕਹਿ ਸਕਦੇ ਪਰ ਇਨ੍ਹਾਂ ਹਰਕਤਾਂ ਤੋਂ ਇਹ ਤਾਂ ਸਾਫ ਏ ਕਿ ਜੇ ਨਫਰਤ ਨਹੀਂ ਤਾਂ ਪਿਆਰ ਵੀ ਕੀਤੇ ਨਹੀਂ ਹੈ!
ਅੱਜ ਦੇ ਪੰਜਾਬ ਦੀ ਇਸ ਨਕਲੀ ਤਸਵੀਰ ਨੇ ਸਾਡੇ ਅਸਲੀ ਪੰਜਾਬ ਨੂੰ ਕੀਤੇ ਧੁੰਧਲਾ ਕਰ ਦਿੱਤਾ ਹੈ! ਉਹ ਪੰਜਾਬ ਕੀਤੇ ਹੈ ਤਾਂ ਜ਼ਰੂਰ ਪਰ ਉਹ ਜ਼ੋਰ-ਜ਼ੋਰ ਦੀ ਰੋ ਰਿਹਾ ਏ, ਵਾਜਾਂ ਮਾਰ ਰਿਹਾ ਏ … ਕਿ ਮੈਂਨੂੰ ਬਚਾ ਲੋ, ਨਹੀਂ ਤੇ ਮੈਂ ਮਾਰ ਜਾਣਾ! ਉਸਦੀ ਸਿਸਕੀਆਂ ਦੀ ਆਵਾਜ਼ ਜੇ ਹੱਲੇ ਵੀ ਸਾਡੇ ਤਿੱਕਰ ਨਾਂ ਪਹੁੰਚੀ ਫੇਰ ਅਸੀਂ ਸ਼ਾਇਦ ਉਸ ਪੰਜਾਬ ਨੂੰ ਮੁੜ ਹਰ ਭਰਾ ਹੁੰਦਾ ਹੋਇਆ ਨਾਂ ਦੇਖ ਸਕੀਏ! ਤੇ ਸਾਡੇ ਆਉਣ ਵਾਲਿਆਂ ਪੀੜੀਆਂ ਨੂੰ ਮਿਲੇਗੀ ਸਾਡੇ ਪੰਜਾਬ ਦੀ ਨਕਲੀ ਤਸਵੀਰ ਤੇ ਇਸਦੇ ਜਿੰਮੇਦਾਰ ਕੋਈ ਹੋਰ ਨਹੀਂ ਅਸੀਂ ਆਪ ਹੋਵਾਂਗੇ!
ਖੁੰਗਰ ਤਾਂ ਪੰਜਾਬ ਹੋਇਆ ਪਿਆ, ਪਰ ਇਸਤੋਂ ਪਹਿਲਾਂ ਕਿ ਖ਼ਤਮ ਹੋ ਜਾਵੇ ਆਓ ਸਾਂਭ ਲਾਈਏ ਆਪਣਾ ਪੰਜਾਬ, ਪੰਜਾਬੀਅਤ, ਤੇ ਪੰਜਾਬੀ ਵਿਰਸਾ!
Discussions
Discussions