ਇਹ ਕਿਹੜੇ ਬਾਬੇ ਨੇ ਤੇ ਕਿਥੇ ਭੰਗੜਾ ਪਾ ਰਹੇ ਨੇ? ਸਾਡੇ ਘਰਾ ਵਿਚ ਤਾ ਜਦੋ ਵਿਆਹ ਸ਼ਾਦੀਆਂ ਹੁੰਦੀਆਂ ਨੇ ਉਦੋ ਕਦੀ ਦੇਖਿਆ ਹੈ, ਕੀ ਬਚੇ ਬਜੁਰਗਾ ਕੋਲ ਜਾ ਕੇ ਕਹੰਦੇ ਹੋਣ ਕੇ ਬਾਪੁ ਜੀ ਫ੍ਲੋਰ ਤੇ ਆ ਜਾਓ ਬੁਸ ਤੁਹਾਡਾ ਹੀ ਇੰਤੇਜ਼ਾਰ ਹੋ ਰਿਹਾ ਹੈ! ਤਾਯਾ ਤੇ ਫੁਫੜ ਦੇ ਨਾਲ ਤੁਸੀਂ ਭੰਗੜਾ ਪਾ ਕੇ ਰੋਣਕ ਲਗਾਨੀ ਹੈ…. “ਹੋਰ ਸਾਡੇ ਕੁਝ ਬਾਬੇ ਤਾ ਭੰਗੜੇ ਨੂ ਦੂਰ ਸ਼ਡ ਕੇ ਫ਼ਿਲਮਾ ਦੇ ਗ੍ਲਾਮਰੋਉਸ ਪੋਪ ਸਟਾਰ ਬਣ ਚੁਕੇ ਨੇ ਤਾ ਫਿਰ ਅੱਸੀ ਕਿਹੜੀ ਗਲ ਕਰ ਰਹੇ ਹਾ”??
ਲਓ ਜੀ ਪੇਸ਼ ਨੇ ਸਾਡੇ ਪੰਜਾਬ ਦੇ ਸੁਪਰ ਸਟਾਰ ਬਾਬੇ – ਸਾਡੇ ਰਾਜਨੇਤਿਕ ਆਗੂ! ਸਾਡੇ ਅਗੇ ਜਿਨ੍ਹਾ ਦੇ ਸਿਰਫ ਕਪੜੇ ਹੀ ਚਿੱਟੇ ਨਹੀ ਬਲਕੀ ਨਾਲ ਮੇਲ ਕਰਦਿਆਂ ਦਾੜ੍ਹੀਆਂ ਵੀ ਨੇ, ਜਿਸ ਤਰਾਹ ਫਿਲਮ ਸਟਾਰਸ ਦੀ ਰੇਸ ਦਾ ਆਗੂ ਅਮਿਤਾਭ ਬਚਨ ਹੈ, ਤੇ ਕਿਸੇ ਨੂ ਇਹ ਸਮਝ ਨਹੀ ਆਉਂਦੀ ਕੀ ਓਹ ਏਸ ਉਮਰ ਵਿਚ ਵੀ ਕਈ ਨੌਜਵਾਨਾ ਤੋਹ ਵਧ ਮੇਹਨਤ ਤੇ ਵਧਿਆ ਰੋਲ ਕਿਵੇ ਕਰਦੇ ਨੇ?? ਉਸੀ ਤਰਾ ਸਾਡੇ ਸੁਪਰ ਸਟਾਰ ਬਾਬੇ ਬਾਦਲ ਜੀ ਵੀ ਬੜੀ ਲੰਬੀ ਰੇਸ ਦੇ ਘੋੜੇ ਨੇ!
ਓਹਨਾ ਦਾ ਸਾਥ ਦੇਣ ਲਈ ਬਾਬਇਆ ਦੀ ਪਲਟਨ ਹਰ ਰਾਜਨੈਤਿਕ ਦਲ ਚਾਹੇ ਅਕਾਲੀ ਦਲ ਹੋਵੇ, ਚਾਹੇ ਕਾੰਗ੍ਰੇਸ ਤੇ ਚਾਹੇ ਆਪ, ਵਿਚ ਹੈ! ਤੇ ਕਦੇ ਸੁਨਣ ਵਿਚ ਨਹੀ ਆਉਂਦਾ ਕੀ ਇਹ ਆਗੂਆ ਨੂ ਚੋਣ ਵਿਚ ਤਰਹ-ਤਰਹ ਦਾ ਖਾਨਾ ਖਾ ਕੇ ਦਸਤ ਲੱਗੀ ਹੋਈ ਹੈ! ਯਾ ਢਲਦੀ ਉਮਰ ਨਾਲ ਨਜ਼ਰ ਕਮਜ਼ੋਰ ਹੋ ਗਈ ਹੈ, ਯਾ ਵਾਧੂ ਧੂਪੇ ਖੜੇ ਹੋ ਕੇ ਤੇ ਭਾਸ਼ਨ ਦੇ ਕੇ ਕਮਜ਼ੋਰੀ ਮੇਹ੍ਸੂਸ ਕਰ ਰਹੇ ਨੇ! ਜਵਾਨਾ ਨੂ ਪਰੇ ਕਰ ਕੇ ਬਾਬੇ ਪੂਰੇ ਜੋਬਨ ਤੇ ਹਨ, ਇਸੇ ਕਰ ਕੇ ਤਾ ਬੇਚਾਰੇ ਦੇਪੁਟੀ CM ਜੀ ਨੂ ਰਾਤਾਂ ਨੂ ਨੀਂਦ ਨਹੀ ਆਉਂਦੀ!
ਰਾਜਨੀਤੀ ਵਿਚ ਸ਼ਿਰਕਤ ਤੇ ਰਿਟਾਇਰ ਹੋਣ ਦੀ ਕੋਈ ਉਮਰ ਨਹੀ ਹੁੰਦੀ! ਦੇਸ਼ ਦਾ ਪ੍ਰਧਾਨ ਮੰਤਰੀ ਤੇ ਸੂਬੇ ਦਾ ਮੁਖ ਮੰਤਰੀ ਕਿਸੀ ਵੀ ਉਮਰ ਦਾ ਹੋ ਸਕਦਾ ਹੈ! ਬਲਕੀ ਬਿਨਾ ਦੰਦਾ ਤੇ ਗੋਡੇਇਆ ਦੇ ਮੰਤਰੀ ਜਿਆਦਾ ਸਜਦੇ ਨੇ! ਕਾਰਟੂਨਿਸਟ ਤੇ ਵ੍ਯਗ੍ਕਰਣ ਨੂ ਕਾਫੀ ਮਟੇਰਿਯਲ ਮਿਲ ਜਾਂਦਾ ਹੈ! ਜੇਕਰ ਕਿੱਤੇ ਰਾਜਨੀਤੀ ਵਿਚ ਸੰਨਿਆਸ ਦੀ ਉਮਰ ਫਿਕ੍ਸ ਕਰ ਦਿੱਤੀ ਜਾਵੇ ਤਾ ਫਿਰ ਦੇਸ਼ ਦੇ ਮੁੱਦੇਇਆ ਨੂ ਸ਼ਡ ਕੇ ਓਹਨਾ ਦੀ ਜਨਮ ਤਾਰੀਖ ਦਾ ਹੀ ਝਮੇਲਾ ਬਣਇਆ ਰਹੇਗਾ!
ਰਾਜਨੀਤੀ ਦਾ ਕੋਈ ਸੰਨਿਆਸ ਨਹੀ ਤੇ ਆਮ ਬੰਦਾ 60 ਸਾਲਾ ਦਾ ਹੋ ਕੇ ਲਾਚਾਰ ਹੋ ਜਾਂਦਾ ਹੈ! ਸਾਰੀ ਦੁਨਿਆ ਬੜੀ ਤਰਸ ਭਰੀ ਆਵਾਜ਼ ਵਿਚ ਓਹਨੁ ਸਲਾਹਾ ਦਿੰਦੀ ਹੈ ਕੇ ਭਾਈ “ਬੜਾ ਕਾਮ ਕਰ ਲਿਆ ਜੀ, ਹੁਣ ਬਸ ਪਾਠ ਪੂਜਾ ਕਰੋ, ਬਸ ਰਿਲੈਕ੍ਸ ਕਰੋ”! ਤੇ ਇਹੀ ਗਲ ਸਾਡੇ ਆਗੂਆ ਨੂ ਕਿਹ ਕੇ ਵੇਖੋ ਨਾਲ ਦੇ ਨਾਲ ਤੁਹਾਨੂ ਓਹਨਾ ਦੀ ਸੁਰੱਖਿਆ ਨੇ ਕੁਟਾਪਾ ਨਾ ਚਾਰਇਆ ਤਾ ਨਾ ਬਦਲ ਲਿਯੋ ਆਪਣਾ!
ਸੋ ਜੇਕਰ ਸਾਡੇ ਬਾਬੇਇਆਂ ਦਾ ਭੰਗੜਾ ਜਾਰੀ ਹੈ ਤਾਂ ਫਿਰ ਜਵਾਨਾ ਨੇ ਹੀ ਬੈਠ ਕੇ ਦੇਖਣਾ ਹੋਇਆ! ਵੈਸੇ ਵੀ ਪੰਜਾਬ ਦੇ ਨੌਜਵਾਨ ਕਈ ਸਾਲਾ ਪਹਲਾ ਤਾ ਗਵਾਚ ਹੀ ਗਏ! ਹੁਣ ਤਾ ਪੰਜਾਬੀ ਗਬਰੂ ਦਾ ਦੀਦਾਰ ਸਿਰਫ ਪੰਜਾਬੀ ਫ਼ਿਲਮਾ ਤੇ ਪੰਜਾਬੀ ਵੀਡੀਓ ਵਿਚ ਹੀ ਰਹ ਗਿਆ ਹੈ! ਅਸਲ ਜ਼ਿੰਦਗੀ ਵਿਚ ਤਾ ਕਿਥੇ ਨਜ਼ਰ ਨਹੀ ਆਉਂਦੇ … ਤੇ ਜੋ ਨਜ਼ਰ ਆਉਂਦੇ ਨੇ – ਓਹ ਨੇ ਨਸ਼ੇੜੀ, ਸ਼ਰਾਬੀ, ਅਨਪੜ, ਬੇਰੋਜ਼ਗਾਰ ਜੋ ਨਿਰਾਸ਼ ਹੋ ਕੇ ਆਪਣੇ ਦੇਸ਼ ਨੂ ਸ਼ਡ ਬਾਹਰ ਭਜਨ ਦੀ ਕੋਸ਼ਿਸ਼ ਕਰਦਾ ਹੈ! ਕੀ ਸਾਡੇ ਬਾਬੇਇਆ ਨੇ ਇਹਨਾ ਨੂ ਆਪਣੇ ਪੈਰਾ ਥੱਲੇ ਕੁਚਲ ਦਿਤਾ ਯਾ ਸਾਡੇ ਨੌਜਵਾਨ ਦੇਵਦਾਸ ਵਾਂਗ ਆਪਣੇ ਹੀ ਵਾਸਨਾ ਦੇ ਸ਼ਿਕਾਰ ਹਨ? ਕੌਣ ਜਾਣੇ – ਨੁਕਸਾਨ ਤਾ ਸਾਡਾ ਹੋ ਹੀ ਗਿਆ, ਫਸਲ ਨੂ ਕੀੜਾ ਲਗ ਹੀ ਗਿਆ 🙁
ਜਿਹੜਾ ਪਰਿਵਾਰ ਦਾ ਵੱਡਾ ਹੁੰਦਾ ਹੈ ਓਹੀ ਪਰਿਵਾਰ ਦਾ ਅੰਨਦਾਤਾ ਹੈ, ਓਹਦੀ ਕਮਾਈ ਨਾਲ ਹੀ ਘਰ ਚਲਦਾ ਹੈ ਤੇ ਰੋਟੀ ਪਕਦੀ ਹੈ! ਇਹ ਸਾਡੇ ਕਿਦਾ ਦੇ ਅੰਨਦਾਤੇ ਨੇ ਜਿਸਨੇ 12000 ਕਰੋੜ ਦਾ ਅੰਨ ਆਪਣੇ ਹੀ ਘਰੋ ਗਾਯਬ ਕਰ ਦਿਤਾ? ਇਹ ਕਿਦਾ ਦੇ ਮਾਂ ਬਾਪ ਨੇ ਜਿਹੜੇ ਆਪਣੇ ਘਰਾ ਦੀ ਫਸਲ ਤੇ ਜਾਲੀ ਕੀਟਨਾਸ਼ਕ ਮੰਗਾ ਕੇ ਆਪਣੀ ਹੀ ਫਸਲ ਤਬਾਹ ਕਰ ਗਏ? ਇਹ ਕਿਦਾ ਦੇ ਨੇਤਾ ਨੇ ਜਿਹੜੇ ਝੋਨੇ ਦੀ ਮੇਹਕ ਨਾਲ SYL ਦੀ ਗੱਲਾਂ ਦੋਬਾਰਾ ਛੇੜ ਕੇ, ਫਿਰ ਅਗ ਨੂ ਹਵਾ ਦੇ ਰਹੇ ਨੇ।
ਮਹਾਰਾਜ ਜੀ ਸਾਡੇ ਪਿਆਰੇ ਨੇਤਾ ਜੀ ਅਸੀਂ ਤੁਹਾਡੇ ਦੁਸ਼ਮਨ ਨਹੀ ਸਗੋ ਤੁਹਾਡਾ ਭਲਾ ਹੀ ਚਾਹੰਦੇ ਹਾ! ਖੁਸ਼ ਰਹੋ, ਭੰਗੜੇ ਪਾਉਂਦੇ ਰਹੋ ਪਰ ਆਪਣੇ ਨਕ਼ਲੀ ਦੇਸ਼ ਸੇਵਾ ਦੇ ਨਕਾਬ ਨੂ ਉਤਾਰ ਕੇ ਆਪਣੇ ਦਿਲ ਦੀ ਵੀ ਕਦੇ ਗਲ ਸੁਨ ਲੋ ਜੀ!