ਇਹ ਕਿਹੜੇ ਬਾਬੇ ਨੇ ਤੇ ਕਿਥੇ ਭੰਗੜਾ ਪਾ ਰਹੇ ਨੇ? ਸਾਡੇ ਘਰਾ ਵਿਚ ਤਾ ਜਦੋ ਵਿਆਹ ਸ਼ਾਦੀਆਂ ਹੁੰਦੀਆਂ ਨੇ ਉਦੋ ਕਦੀ ਦੇਖਿਆ ਹੈ, ਕੀ ਬਚੇ ਬਜੁਰਗਾ ਕੋਲ ਜਾ ਕੇ ਕਹੰਦੇ ਹੋਣ ਕੇ ਬਾਪੁ ਜੀ ਫ੍ਲੋਰ ਤੇ ਆ ਜਾਓ ਬੁਸ ਤੁਹਾਡਾ ਹੀ ਇੰਤੇਜ਼ਾਰ ਹੋ ਰਿਹਾ ਹੈ! ਤਾਯਾ ਤੇ ਫੁਫੜ ਦੇ ਨਾਲ ਤੁਸੀਂ ਭੰਗੜਾ ਪਾ ਕੇ ਰੋਣਕ ਲਗਾਨੀ ਹੈ…. “ਹੋਰ ਸਾਡੇ ਕੁਝ ਬਾਬੇ ਤਾ ਭੰਗੜੇ ਨੂ ਦੂਰ ਸ਼ਡ ਕੇ ਫ਼ਿਲਮਾ ਦੇ ਗ੍ਲਾਮਰੋਉਸ ਪੋਪ ਸਟਾਰ ਬਣ ਚੁਕੇ ਨੇ ਤਾ ਫਿਰ ਅੱਸੀ ਕਿਹੜੀ ਗਲ ਕਰ ਰਹੇ ਹਾ”??
ਲਓ ਜੀ ਪੇਸ਼ ਨੇ ਸਾਡੇ ਪੰਜਾਬ ਦੇ ਸੁਪਰ ਸਟਾਰ ਬਾਬੇ – ਸਾਡੇ ਰਾਜਨੇਤਿਕ ਆਗੂ! ਸਾਡੇ ਅਗੇ ਜਿਨ੍ਹਾ ਦੇ ਸਿਰਫ ਕਪੜੇ ਹੀ ਚਿੱਟੇ ਨਹੀ ਬਲਕੀ ਨਾਲ ਮੇਲ ਕਰਦਿਆਂ ਦਾੜ੍ਹੀਆਂ ਵੀ ਨੇ, ਜਿਸ ਤਰਾਹ ਫਿਲਮ ਸਟਾਰਸ ਦੀ ਰੇਸ ਦਾ ਆਗੂ ਅਮਿਤਾਭ ਬਚਨ ਹੈ, ਤੇ ਕਿਸੇ ਨੂ ਇਹ ਸਮਝ ਨਹੀ ਆਉਂਦੀ ਕੀ ਓਹ ਏਸ ਉਮਰ ਵਿਚ ਵੀ ਕਈ ਨੌਜਵਾਨਾ ਤੋਹ ਵਧ ਮੇਹਨਤ ਤੇ ਵਧਿਆ ਰੋਲ ਕਿਵੇ ਕਰਦੇ ਨੇ?? ਉਸੀ ਤਰਾ ਸਾਡੇ ਸੁਪਰ ਸਟਾਰ ਬਾਬੇ ਬਾਦਲ ਜੀ ਵੀ ਬੜੀ ਲੰਬੀ ਰੇਸ ਦੇ ਘੋੜੇ ਨੇ!
ਰਾਜਨੀਤੀ ਵਿਚ ਸ਼ਿਰਕਤ ਤੇ ਰਿਟਾਇਰ ਹੋਣ ਦੀ ਕੋਈ ਉਮਰ ਨਹੀ ਹੁੰਦੀ! ਦੇਸ਼ ਦਾ ਪ੍ਰਧਾਨ ਮੰਤਰੀ ਤੇ ਸੂਬੇ ਦਾ ਮੁਖ ਮੰਤਰੀ ਕਿਸੀ ਵੀ ਉਮਰ ਦਾ ਹੋ ਸਕਦਾ ਹੈ! ਬਲਕੀ ਬਿਨਾ ਦੰਦਾ ਤੇ ਗੋਡੇਇਆ ਦੇ ਮੰਤਰੀ ਜਿਆਦਾ ਸਜਦੇ ਨੇ! ਕਾਰਟੂਨਿਸਟ ਤੇ ਵ੍ਯਗ੍ਕਰਣ ਨੂ ਕਾਫੀ ਮਟੇਰਿਯਲ ਮਿਲ ਜਾਂਦਾ ਹੈ! ਜੇਕਰ ਕਿੱਤੇ ਰਾਜਨੀਤੀ ਵਿਚ ਸੰਨਿਆਸ ਦੀ ਉਮਰ ਫਿਕ੍ਸ ਕਰ ਦਿੱਤੀ ਜਾਵੇ ਤਾ ਫਿਰ ਦੇਸ਼ ਦੇ ਮੁੱਦੇਇਆ ਨੂ ਸ਼ਡ ਕੇ ਓਹਨਾ ਦੀ ਜਨਮ ਤਾਰੀਖ ਦਾ ਹੀ ਝਮੇਲਾ ਬਣਇਆ ਰਹੇਗਾ!
ਰਾਜਨੀਤੀ ਦਾ ਕੋਈ ਸੰਨਿਆਸ ਨਹੀ ਤੇ ਆਮ ਬੰਦਾ 60 ਸਾਲਾ ਦਾ ਹੋ ਕੇ ਲਾਚਾਰ ਹੋ ਜਾਂਦਾ ਹੈ! ਸਾਰੀ ਦੁਨਿਆ ਬੜੀ ਤਰਸ ਭਰੀ ਆਵਾਜ਼ ਵਿਚ ਓਹਨੁ ਸਲਾਹਾ ਦਿੰਦੀ ਹੈ ਕੇ ਭਾਈ “ਬੜਾ ਕਾਮ ਕਰ ਲਿਆ ਜੀ, ਹੁਣ ਬਸ ਪਾਠ ਪੂਜਾ ਕਰੋ, ਬਸ ਰਿਲੈਕ੍ਸ ਕਰੋ”! ਤੇ ਇਹੀ ਗਲ ਸਾਡੇ ਆਗੂਆ ਨੂ ਕਿਹ ਕੇ ਵੇਖੋ ਨਾਲ ਦੇ ਨਾਲ ਤੁਹਾਨੂ ਓਹਨਾ ਦੀ ਸੁਰੱਖਿਆ ਨੇ ਕੁਟਾਪਾ ਨਾ ਚਾਰਇਆ ਤਾ ਨਾ ਬਦਲ ਲਿਯੋ ਆਪਣਾ!
ਜਿਹੜਾ ਪਰਿਵਾਰ ਦਾ ਵੱਡਾ ਹੁੰਦਾ ਹੈ ਓਹੀ ਪਰਿਵਾਰ ਦਾ ਅੰਨਦਾਤਾ ਹੈ, ਓਹਦੀ ਕਮਾਈ ਨਾਲ ਹੀ ਘਰ ਚਲਦਾ ਹੈ ਤੇ ਰੋਟੀ ਪਕਦੀ ਹੈ! ਇਹ ਸਾਡੇ ਕਿਦਾ ਦੇ ਅੰਨਦਾਤੇ ਨੇ ਜਿਸਨੇ 12000 ਕਰੋੜ ਦਾ ਅੰਨ ਆਪਣੇ ਹੀ ਘਰੋ ਗਾਯਬ ਕਰ ਦਿਤਾ? ਇਹ ਕਿਦਾ ਦੇ ਮਾਂ ਬਾਪ ਨੇ ਜਿਹੜੇ ਆਪਣੇ ਘਰਾ ਦੀ ਫਸਲ ਤੇ ਜਾਲੀ ਕੀਟਨਾਸ਼ਕ ਮੰਗਾ ਕੇ ਆਪਣੀ ਹੀ ਫਸਲ ਤਬਾਹ ਕਰ ਗਏ? ਇਹ ਕਿਦਾ ਦੇ ਨੇਤਾ ਨੇ ਜਿਹੜੇ ਝੋਨੇ ਦੀ ਮੇਹਕ ਨਾਲ SYL ਦੀ ਗੱਲਾਂ ਦੋਬਾਰਾ ਛੇੜ ਕੇ, ਫਿਰ ਅਗ ਨੂ ਹਵਾ ਦੇ ਰਹੇ ਨੇ।
ਮਹਾਰਾਜ ਜੀ ਸਾਡੇ ਪਿਆਰੇ ਨੇਤਾ ਜੀ ਅਸੀਂ ਤੁਹਾਡੇ ਦੁਸ਼ਮਨ ਨਹੀ ਸਗੋ ਤੁਹਾਡਾ ਭਲਾ ਹੀ ਚਾਹੰਦੇ ਹਾ! ਖੁਸ਼ ਰਹੋ, ਭੰਗੜੇ ਪਾਉਂਦੇ ਰਹੋ ਪਰ ਆਪਣੇ ਨਕ਼ਲੀ ਦੇਸ਼ ਸੇਵਾ ਦੇ ਨਕਾਬ ਨੂ ਉਤਾਰ ਕੇ ਆਪਣੇ ਦਿਲ ਦੀ ਵੀ ਕਦੇ ਗਲ ਸੁਨ ਲੋ ਜੀ!
ਬਾਬੇਇਆ ਦੇ ਦਿਲ ਨਾਲ ਇਕ ਕਿਸਾ ਯਾਦ ਆ ਗਿਆ – ਇਕ ਦਾਦੇ ਆਪਣੇ ਪੋੱਤੇ ਨੂ ਕਿਹਾ “ਬੇਟਾ ਮੇਰੇ ਨਕਲੀ ਦੰਦ ਫੜਾਈ” ਅਗਿਉ ਪੋਤਾ ਬੋਲਿਆ “ਦਾਦਾ ਜੀ ਹਾਲੇ ਰੋਟੀ ਤਯਾਰ ਨੀ ਹੋਈ” ਦਾਦੇ ਨੇ ਜਵਾਬ ਦਿੱਤਾ “ਬੇਟਾ ਜੀ ਰੋਟੀ ਕਿਹਨੇ ਖਾਣੀ ਹੈ, ਮੈ ਤਾ ਸਾਹਮਣੇ ਵਾਲੀ ਖਿੜਕੀ ਚ ਖੜੀ ਬੁੜੀ ਨੂ ਇਕ ਸ੍ਮਾਇਲ ਮਾਰਨੀ ਸੀ” 😉
Discussions
Discussions