ਅੱਜ ਦਾ ਪੰਜਾਬ, ਪੰਜ ਦਾਰਿਯਾਵਾਂ ਦਾ ਪੰਜਾਬ ਨਾ ਹੁੰਦਾ ਹੋਇਆ ਸਿਰਫ ਨਸ਼ਿਆਂ ਦੇ ਦਰਿਯਾ ਦਾ ਪੰਜਾਬ ਬਣਕੇ ਰਹ ਗਿਆ ਹੈ! ਪੰਜਾਬ ਦਾ ਨੌਜਵਾਨ ਇਸ ਕਦਰ ਨਸ਼ਿਆਂ ਦੇ ਦਰਿਯਾ ਵਿੱਚ ਧੱਸ ਚੁੱਕਾ ਹੈ ਕਿ ਉਸਦੀ ਹਾਲਤ ਦੇਖ ਕੇ ਖੁਦ ਪੰਜਾਬ ਦਾ ਸੀਨਾ ਚੱਲੀ ਹੋ ਜਾਂਦਾ ਹੈ, ਤੇ ਇਸੇ ਪੰਜਾਬ ਦੇ ਹਾਲ ਨੂੰ ਦਰਸ਼ਾਉਂਦੀ ਆਉਣ ਵਾਲੀ ਫਿਲਮ “ਉੜਤਾ ਪੰਜਾਬ” ਅਜੱ ਕੱਲ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਏ ! ਸ਼ਾਇਦ ਇਹ ਫਿਲਮ ਨਾਸ਼ਿਯਾਂ ਵਿੱਚ ਗੁਮਂ ਹੋ ਚੁੱਕੇ ਪੰਜਾਬ ਦੇ ਭਵਿੱਖ, ਪੰਜਾਬ ਦੇ ਨੌਜਵਾਨ ਦੀਆਂ ਅੱਖਾਂ ਖੋਲ ਸਕੇ , ਹੋ ਸਕਦਾ ਹੈ ਕਿ ਇਸ ਫਿਲਮ ਰਾਹੀਂ ਓਨ੍ਹਾਂ ਨੂੰ ਪੁੰਜਾਬ ਦੇ ਵਿਰਸੇ ਦੀ ਕਦਰ ਕਰਨੀ ਆ ਜਾਏ!

ਜੇ ਇਸ ਫਿਲਮ ਦੇ ਮਯੂਸਿਕ ਦੀ ਗੱਲ ਕਰੀਏ ਤਾਂ ਹਾਲ੍ਹੀਂ ਉਸ ਨੇ ਆਪਣੇ ਆਪ ਵਿੱਚ ਇਕ ਵੱਡਾ ਰਿਕੌਰ੍ਡ ਬਣਾਇਆ ਹੈ ! ਇੱਕ ਗਾਣਾ “ਚਿੱਟਾ ਵੇ ” ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ ਜਿਸਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ…ਇਸ ਫਿਲਮ ਦਾ ਇੱਕ ਹੋਰ ਨਵਾਂ ਗਾਣਾ “ਇੱਕ ਕੁੜੀ” ਰਿਲੀਜ਼ ਹੋ ਚੁੱਕਾ ਹੈ ! ਇਹ ਗਾਣਾ ਪਹਿਲਾਂ ਰਿਲੀਜ਼ ਹੋਏ ਗਾਣੇ ਤੋਂ ਬਿਲਕੁਲ ਅਲੱਗ ਯੌਨਰ ਦਾ, ਸਕੂਨ ਭਰਿਯਾ ਗਾਣਾ ਹੈ, ਇਸ ਗਾਣੇ ਨੂੰ Alia Bhatt ਉੱਤੇ ਦਾਰ੍ਸ਼ਾਯਿਯਾ ਗਿਆ ਹੈ ਤੇ ਇਸ ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਏ ਮਸ਼ਹੂਰ ਪੰਜਾਬੀ ਸਿੰਗਰ Diljit Dosanjh ਨੇ ਤੇ ਗਾਨੇ ਦੇ ਬੋਲ ‘The Legend ਸ਼ਿਵ ਕੁਮਾਰ ਬਟਾਲਵੀ’ ਜੀ ਦੇ ਨੇ ਜੋ ਕੀ ਸਿਰਫ ਬੋਲ ਨਾ ਹੁੰਦੇ ਹੋਏ ਦਿਲ ਨੂੰ ਕਿਸੇ ਫਰਿਸ਼ਤੇ ਦੀ ਛੋਹ ਵਾਂਗ ਜਾਪਦੇ ਹਨ!
