Home CHUSKI ‘ਬੇਬੇ ਮੈਂ ਤਾਂ ਬਾਹਰ ਹੀ ਜਾਣਾ’

‘ਬੇਬੇ ਮੈਂ ਤਾਂ ਬਾਹਰ ਹੀ ਜਾਣਾ’

0

‘ਬੇਬੇ ਮੈਂ ਤਾਂ ਬਾਹਰ ਹੀ ਜਾਣਾ’…..’ਮੌਮ ਆਈ ਵੌਂਟ ਟੂ ਗੋ ਅਬਰੌਡ’!

girls abroad-punjabikhurki.comਇਸ ਤਰਾਂ ਦੀਆਂ ਗੱਲਾਂ ਪੰਜਾਬ ਦਿਆਂ ਘਰਾਂ ਚ’ ਧੀਆਂ ਦੀ ਜੁਬਾਨੋਂ ਆਮ ਹੀ ਸੁਣਨ ਨੂੰ ਮਿਲ਼ਦੀਆਂ ਨੇ, ਪਰ ਕਦੇ ਕਿਸੇ ਨੇ ਸੋਚਿਆ ਕਿ ਕਿਓਂ? ਇਹਦੇ ਕਾਰਨ ਕੀ ਨੇ? ਕੀ ਇਸ ਪਿੱਛੇ ਓਂਹਨਾ ਦੀ ਆਪਣੀ ਖੁਸ਼ੀ ਜਾਂ ਨਿੱਜੀ ਸਵਾਰਥ ਹੁੰਦਾ? ਜੀ ਨਹੀਂ!

ਹਰ ਕੋਈ ਸੁਨਹਿਰੀ ਭਵਿੱਖ ਚਾਹੁੰਦਾ, ਪਰ ਓਹੋ ਭਵਿੱਖ ਪੰਜਾਬ ਚ’ ਹਾਸਲ ਕਰਨਾ, ਓਹ ਵੀ ਕੁੜੀਆਂ ਲਈ, ਕਿਸੇ ਅੱਗ ਦਾ ਦਰਿਆ ਪਾਰ ਕਰਨ ਤੋਂ ਘੱਟ ਨੀ, ਕਿਉਂਕਿ ਸਫਲਤਾ ਦੇ ਰਸਤੇ ਤੇ ਚੱਲਣ ਲਈ ਕੰਨ ਪੜਵਾ ਕੇ ਜੋਗੀ ਹੋਣਾ ਪੈਂਦਾ, ਮਤਲਬ ਆਪਣਾ ਘਰ ਛੱਡਣਾ ਪੈਂਦਾ, ਅਤੇ ਹਰ ਵਰਗ, ਹਰ ਫੀਲਡ ਦੀ ਕੁੜੀ ਅਤੇ ਕੁੜੀ ਦੇ ਮਾਪਿਆਂ ਲਈ ਇਹ ਫੈਸਲਾ ਏਨਾ ਆਸਾਨ ਨਹੀਂ!

ਪੰਜਾਬ ਵਿੱਚ ਅਕਸਰ ਕੁੜੀਆਂ ਨਾਲ ਹੁੰਦੀ ਆਈ ਹੈ ਕੇ ਮਾਂ ਬਾਪ ਆਪਣੀ ਕੁੜੀਆ ਨੂੰ ਸਿਖਿਆ ਤਾ ਦਵਾ ਦਿੰਦੇ ਨੇ ਪਰ ਜਦ ਕਮ ਕਰਨ ਦਾ ਵੇਹਲਾ ਹੁੰਦਾ ਏ ਉਦੋ ਚਕ ਕੇ ਵਿਆਹ ਕਰ ਦਿੰਦੇ ਨੇ! ਓਹਨਾ ਦੇ ਸੁਪਨੇ, ਟੀਚੇ, ਕੁਛ ਕਰ ਦਿਖਾਣ ਦਾ ਜਨੂਨ-ਇਹਨਾ ਸਭ ਸਦਰਾ ਤੇ ਪਾਣੀ ਫਿਰ ਜਾਂਦਾ ਏ ਤੇ ਰਿਹ ਜਾਂਦਾ ਹੈ ਤਾ ਇੱਕ ਅਧੂਰਾ ਅੰਤ! ਕਈ ਵਾਰੀ ਏਹੋ ਜਹੇ ਹਾਲਾਤ ਹੀ ਕੁੜੀਆਂ ਨੂੰ ਘਰ ਚ’ ਸੰਨਿਆਸੀ ਹੋਣ ਲਈ ਮਜਬੂਰ ਕਰ ਦਿੰਦੇ ਨੇ, ਪਰ ਬਾਹਰਲੇ ਮੁਲਖਾਂ ਵਿੱਚ ਏਹੀ ਕੁੜੀਆਂ ਸਿਰ ਚੱਕ ਕੇ ਆਪਣੀ ਅਜਾਦੀ ਨਾਲ਼ ਜਿੰਦਗੀ ਜਿਓਂਦੀਆਂ ਨੇ, ਤੇ ਆਪਣੇ ਹੁਨਰ ਅਤੇ ਪਸੰਦ ਅਨੁਸਾਰ ਕੰਮ ਕਰਕੇ ਆਉਣ ਵਾਲੇ ਭਵਿੱਖ ਤੇ ਸਾਫ ਕੱਪੜਾ ਮਾਰਦੀਆਂ ਨੇ!

ਮਾਪਿਆਂ ਨੂੰ ਇਸ ਗਲ ਦਾ ਇਹਸਾਸ ਵੀ ਕਰਵਾਂਦਿਆਂ ਨੇ ਕੇ ਆਪਣੇ ਜੋਰ ਤੇ ਵੀ ਕੁੜੀ ਸੇਟ ਹੋ ਸਕਦੀ ਨੇ, ਕਿਸੀ NRI ਦੀ ਆਸ ਤੇ ਨਹੀ ਬੈਠਿਆ ਪੰਜਾਬ ਦੀਆਂ ਕੁੜੀਆਂ ਬਾਲਕੀ ਆਜ ਤੇ ਆਪਣੇ ਬਲ ਤੇ ਬਾਹਰ ਵੀ ਜਾਂਦੀਆਂ ਤੇ ਸੇਟ ਹੋ ਕੇ ਵੀ ਦਿਖਾਂਦੀਆਂ! ਗਲ ਹੈ ਤਾ ਸਿਰਫ ਅਪਣਿਆ ਬਚਿਆਂ ਨੂੰ ਵੀ ਮੌਕਾ ਦੇਣ ਦੀ, ਓਹਨਾ ਨੂੰ ਵੀ ਮੁੰਡਿਆਂ  ਵਾਂਗ ਆਪਣੇ ਮੰਨ ਦੀ ਕਰਨ ਦੀ!

ਨਈ ਖਿੱਲੀ ਉੜਾਨ ਨੂੰ ਏਹੋ ਜਹੇ ਗੀਤ ਹੀ ਬਹੁਤ ਨੇ….

ਇੱਕ ਹੋਰ ਕਾਰਨ, ਜੋ ਕਿ ਕਿਸੇ ਵੀ ਦੂਰ ਦਾ ਸੋਚਣ ਵਾਲ਼ੇ ਨੂੰ ਏਹੇ ਕਦਮ ਚੱਕਣ ਤੇ ਮਜਬੂਰ ਕਰਦਾ ਹੈ, ਓਹੋ ਹੈ ਆਪਣੀ ਆਉਣ ਵਾਲ਼ੀ ਪੀੜੀ ਦਾ ਫਿਕਰ, ਹਰ ਕੋਈ ਸੌਖੀ ਤੇ ਸਰਲ ਜਿੰਦਗੀ ਚਾਹੁੰਦਾ ਹੈ, ਤੇ ਵਿੱਚੋਂ ਕਈ ਇਹ ਵੀ ਚਾਹੁੰਦੇ ਨੇ ਕਿ ਬੱਚੇ ਦੀ ਪਰਵਰਿਸ਼ ਵਿੱਚ ਓਹਨਾਂ ਨੂੰ ਜਿਆਦਾ ਮਿਹਨਤ ਨਾ ਕਰਨੀ ਪਵੇ, ਜੋ ਕਿ ਪੰਜਾਬ ਵਿੱਚ ਰਹਿਕੇ ਕਰਨੀ ਤਪਦੀ ਧੁੁੱਪ ਚ’ ਖੜਕੇ ਭੱਠ ਝੋਕਣ ਦੇ ਬਰਾਬਰ ਹੈ!

ਬਾਕੀ ਰੱਬ ਨੇ ਦਿੱਤੀਆਂ ਗਾਜਰਾਂ, ਵਿੱਚੀ ਰੰਬਾ ਰੱਖ…..ਜਿੱਥੇ ਰੱਖੂ ਰਾਜੀ ਰੱਖੂ ਓਕੇ

ਰੱਬ ਰਾਖਾ!!

Discussions

Discussions

Exit mobile version