ਦਾਵਾ ਕਰਦੀ ਹਾਂ ਕੇ ਉਪਰੋਕਤ ਪੰਕਤੀ ਅਕਸਰ ਤੁਸੀਂ ਕਹਿ ਯਾ ਸੁਣੀ ਹੋਵੇਗੀ ਕੇ ‘ਤੈਨੂੰ ਪਤਾ ਨੀ ਮੈਂ ਕੌਣ ਆ‘, ‘ਤੂੰ ਜਾਣਦਾ ਨੀ ਮੇਰਾ ਬਾਪੂ ਫਲਾਣੇ ਜਿਲੇ ਦਾ MLA ਆ’?
ਇਹ ਉਹ ਜਵਾਕ ਨੇ ਜੋ ਸਿਆਸਤੀ ਯਾ ਵੱਡੇ ਘਰਾਂ ਨਾਲ ਸੰਬੰਦ ਰੱਖਦੇ ਨੇ ਤੇ ਆਪਣੇ ਬਾਪੂ ਦੇ ਕਮਾਏ ਹੋਏ ਯਾ ਕਹਿਲੋ ਚੋਰੀ ਦੇ ਕਮਾਏ ਹੋਏ ਪੈਸਿਆਂ ਦਾ ਆਮ ਜਨਤਾ ਸਾਹਮਣੇ ਦਿਖਾਵਾ ਕਰਦੇ ਨੇ! ਅਜਿਹੇ ਬੱਚਿਆਂ ਦਾ ਪਾਲਣ-ਪੋਸ਼ਣ ਇਹ ਕਹਿ ਕੇ ਕੀਤਾ ਜਾਂਦਾ ਹੈ ਕਿ ਪੁੱਤ ਕਿਸੀ ਵੀ ਗੱਲ ਦੀ ਕੋਈ ਫਿਕਰ ਨੀ ਕਰਨੀ, ਬਸ ਇਨਾ ਯਾਦ ਰੱਖੀ ਕੇ ਤੂੰ ਕਿਸ ਦਾ ਪੁੱਤ ਐਂ?
ਬਚਪਨ ਤੋਂ ਹੀ ਅਮੀਰ ਘਰਾਂ ਦੇ ਬੱਚਿਆਂ ਨੂੰ ਸਮਝਿਆ ਜਾਂਦਾਂ ਐ ਕੇ ‘ਪੈਸਾ ਹੀ ਸਬ ਦਾ ਮਦਾਰੀ ਐ’ ਤੇ ਇਸ ਪੈਸੇ ਦੇ ਸਿਰ ਤੇ ਵਿਗੜੇ ਜਵਾਕ ਸ਼ਾਹ ਬਣ ਘੁੰਮਦੇ ਨੇ, ਜਿਹਨਾਂ ਨੂੰ ਸਮਾਜ ਦੀਆਂ ਕਦਰਾਂ ਕੀਮਤਾਂ ਦਾ ਕੋਈ ਖਿਆਲ ਨੀ! ਸ਼ਰਾਬਾਂ ਪੀਣੀਆਂ, ਨਸ਼ੇ ਕਰਨੇ, ਕੁੜੀਆਂ ਛੇੜਨੀਆਂ, ਲੜਾਈਆਂ ਮੁੱਲ ਲੈਣੀਆਂ,ਵਡਿਆਂ ਦਾ ਨਿਰਾਦਰ ਕਰਨਾ, ਗੇੜੀਆਂ ਲਾਉਣੀਆਂ, ਗਰੀਬ ਨੂੰ ਆਪਣੀ ਜੁੱਤੀ ਸਮਾਨ ਸਮਝਣਾ, ਰੁਤਬੇ ਦਾ ਮਾਣ ਕਰਨਾ ਤੇ ਇੱਲ ਤੇ ਕੁੱਕੜ ਨਾ ਆਉਣਾ – ਬਸ ਇਹ ਹੀ ਪਹਿਚਾਣ ਬਣ ਕੇ ਰਹਿ ਗਈ ਹੈ ਇਹਨਾਂ ਅਮੀਰ ਘਰ ਦੇ ਬੱਚਿਆਂ ਦੀ ਜੋ ਸਾਡੇ ਪੰਜਾਬੀ ਸਮਾਜ ਲਈ ਸ਼ਰਮ ਦਾ ਕਾਰਣ ਬਣਦੇ ਨੇ!
ਅਮੀਰ ਘਰ ਦੇ ਮਾਂ-ਪਿਓ ਪੈਸੇ ਨਾਲ ਇਹਨਾਂ ਬੱਚਿਆਂ ਨੂੰ ਜ਼ਿੰਦਗੀ ਚ ਵਧੀਆ ਜੀਵਨ ਸ਼ੈਲੀ ਤਾਂ ਦੇ ਦਿੰਦੇ ਨੇ, ਪਰ ਜ਼ਿੰਦਗੀ ਜਿਉਣ ਦਾ ਸਲੀਕਾ ਸਿਖਾਣਾ ਭੁੱਲ ਜਾਂਦੇ ਨੇ! ਉਹ ਇਹ ਸਿਖਾਉਣਾ ਭੁੱਲ ਜਾਂਦੇ ਨੇ ਕੇ ਬਰੈਂਡਡ ਕੱਪੜੇ, ਗੱਡੀ, ਇੰਫੋਨ ਇਹ ਸਭ ਚੀਜ਼ਾਂ ਵਰਤਣ ਲਈ ਨੇ, ਨਾ ਕੇ ਸਿਰ ਚੜ ਬੋਲਣ ਲਈ! ਗੈਰ-ਨਾਗਰਿਕ ਜਦ ਕਿਸੇ ਪੰਜਾਬੀ ਦਾ ਅਹਿਜਾ ਵਿਹਾਰ ਵੇਖਦਾ ਹੈ ਤਾਂ ਉਹ ਸਾਡੇ ਨੌਜਵਾਨਾਂ ਦੀ ਵਿਗੜੀ ਛਵੀ ਲੇਹ ਜਾਂਦਾਂ ਹੈ ਜੋ ਅੱਗੇ ਆਪਣੇ ਦੇਸ਼ ਚ ਪੰਜਾਬੀ ਕਮਿਊਨਟੀ ਨੂੰ ਗ਼ਲਤ ਪੇਸ਼ ਕਰਦੇ ਨੇ!
ਵੱਡੇ-ਵੱਡੇ MLAs ਦੀਆਂ ਇਹ ਔਲਾਦਾਂ ਜਦੋ ਹੱਥੋਂ ਨਿਕਲ ਜਾਂਦੀਆਂ ਨੇ ਤਾ ਪਸ਼ਤਾਵੇ ਤੋਂ ਇਲਾਵਾ ਹੱਥ ਚ ਕੁਝ ਨੀ ਰਹਿੰਦਾ! ਜਦ ਆਪਣਾ ਪੁੱਤ ਹੀ ਕਪੂਤ ਬਣ ਜਾਂਦਾ ਹੈ ਤਾ ਜੀ ਦਾ ਜੰਜਾਲ ਬਣ ਜਾਂਦਾਂ ਐ! ਸਾਡਾ ਪੰਜਾਬ ਕਿਰਤ ਲਈ ਮਸ਼ਹੂਰ ਹੈ ਪਰ ਇਹ ਵਿਗੜੇ ਘਰ ਦੇ ਨੌਜਵਾਨ ਐੱਸ ਕਿਰਤੀ ਪੰਜਾਬ ਨੂੰ ਬਦਨਾਮ ਕਰਨ ਦੀ ਤਦਾਤ ਤੇ ਨੇ, ਆਪਣੇ ਬਾਪੂ ਦੇ ਪੈਸੇ ਤੇ ਤਾਂ ਹਰ ਕੋਈ ਚੋੜ ਕਰ ਸਕਦਾ ਐ ਅਸਲ ਇਨਸਾਨ ਉਹ ਜੋ ਖੁਦ ਕਿਰਤ ਕਰ ਸਮਾਜ ਚ ਨਾਂ ਬਣਾ ਸਕੇ!
ਸ਼ਰਮ ਆਉਂਦੀ ਐ ਅਜਿਹੇ ਨੌਜਵਾਨਾਂ ਨੂੰ ਪੰਜਾਬੀ ਕਹਿੰਦਿਆਂ, ਜੋ ਪੈਸੇ ਦੇ ਜ਼ੋਰ ਤੇ ਪੰਜਾਬ ਦੀ ਪੱਗ ਨੂੰ ਉਛਾਲਣ ਦਾ ਦਾਅਵਾ ਕਰਦੇ ਨੇ!
Discussions
Discussions
Discussions
Discussions