Home CHUSKI ਸਾਡਾ ਨਵਾਂ ਧਰਮ “ਨਫ਼ਰਤ”!

ਸਾਡਾ ਨਵਾਂ ਧਰਮ “ਨਫ਼ਰਤ”!

0
ਸਾਡਾ ਭਗਵਾਨ ਅਜ ਚਿੰਤਾ ਵਿੱਚ ਹੈ ਕੀ ਜਿਹੜੀ ਧਰਤੀ ਤੇ ਓਹ ਹਜ਼ਾਰਾਂ ਸਾਲਾਂ ਤੋ ਰਾਜ ਕਰ ਰਿਹਾ ਸੀ ਅਜ ਓਹਨਾ ਦੀ ਹੁਕੂਮਤ ਨੂੰ ਨਵੀ ਲਲਕਾਰ ਪੈ ਗਈ ਹੈ! ਸ਼੍ਰੀ ਰਾਮ ਦੀ ਮਰਯਾਦਾ, ਸ਼੍ਰੀ ਕ੍ਰਿਸ਼ਨਾ ਦੀ ਸੂਜ ਤੇ ਸਿਆਣਪ, ਗੌਤਮ ਬੁਧ ਦਾ ਧੀਰਜ ਤੇ ਸੰਜੀਦਗੀ, ਗੁਰੂ ਨਾਨਕ ਤੇ ਕਬੀਰ ਦੀ ਦਰਿਆਦਿਲੀ ਇਹ ਸਬ ਅਜ ਘੇਰੇ ਵਿੱਚ ਹੈ! ਸ਼ਹਿਰ ਵਿੱਚ ਇੱਕ ਨਵਾ ਧਰਮ ਆ ਗਿਆ ਹੈ! ਇਹ ਧਰਮ ‘ਨਫਰਤ’ ਤੇ ‘ਕਠੋਰਤਾ’ ਦਾ ਹੈ!
ਹੈਰਾਨੀ ਦੀ ਗਲ ਹੈ ਕੀ ਧਰਮ ਤੁਹਾਨੂੰ ਸਬੂਤ ਦੇ ਤੌਰ ਤੇ ਨਜ਼ਰ ਨਹੀ ਆਉਂਦਾ ਕਿਓਕੀ ਇਹਦੇ ਨਾਮ ਕੋਈ ਗਰੰਥ ਕੋਈ ਇਮਾਰਤ ਨਹੀ ਹੈ! ਪਰ ਇਹ ਦੱਬੇ ਕਦਮਾਂ ਨਾਲ ਤੁਹਾਡਾ ਪਿਛਾ ਕਰਦੇ ਕਰਦੇ ਆਪਣਾ ਸ਼ਿਕੰਜਾ ਕਸਦਾ ਜਾਂਦਾ ਹੈ! ਹੁਣ ਮਿਸਾਲ ਦੇ ਤੋਰ ਤੇ ਦੋ ਦੋਸਤਾਂ ਨੂੰ ਲੈ ਲਓ! ਦੋਸਤੀ ਦੀਆਂ ਖੁਲੀਆਂ ਹਵਾਵਾਂ ਵਿੱਚ ਉਡਦੇ ਇੱਕੋ ਜਹਿਆ ਫ਼ਿਲਮਾ ਦੇਖਦੇ ਨੇ, ਇੱਕੋ ਜਿਹਾ ਖਾਨਾ ਖਾਂਦੇ ਨੇ, ਇਕਠੇ ਕੁੜੀਆਂ ਨੂੰ ਨਿਹਾਰਦੇ ਨੇ, ਲਗਦਾ ਹੈ ਕੀ ਓਹਨਾ ਨੂੰ ਕੁੱਜ ਨਹੀ ਅੱਡ ਕਰ ਸਕਦਾ! ਪਰ ਇਕ ਵਾਰ ਜੇ ਧਰਮ ਦਾ ਜ਼ਿਕਰ ਹੋ ਗਿਆ ਕੇ ਤੇਰਾ ਧਰਮ ਗਲਤ ਮੇਰਾ ਸਹੀ ਬਸ ਓਥੇ ਹੀ ਦੋਸਤ ਇੱਕ ਦੂਜੇ ਦਾ ਸਿਰ ਪਾੜਨ ਨੂੰ ਤਿਆਰ ਹੋ ਜਾਂਦੇ ਨੇ!
symbolਜੰਗ ਤੇ ਹਥਿਆਰਾ ਤੋ ਜਿਆਦਾ ਖੋਫ਼ਨਾਕ ਹੈ ਸਾਡੇ ਮੰਨ ਵਿੱਚ ਇੱਕ ਦੂਸਰੇ ਦੇ ਧਰਮ ਲਈ ਨਫਰਤ! ਤੰਗ ਦਿਲੀ ਤੇ ਕੱਟਰਪੰਤੀ ਅਜ ਦਾ ਹਿਟਲਰ ਹੈ…
ਕਿਓ ਚੰਗੀਆਈ, ਦੋਸਤੀ, ਸਿਹਣਸ਼ੀਲਤਾ ਦੇ ਪੈਰ ਇੰਨੇ ਕਮਜ਼ੋਰ ਨੇ ਕੀ ਨਫਰਤ ਦੇ ਸੁਨਾਮੀ ਵਿੱਚ ਇਨੀ ਜਲਦੀ ਵਗ ਜਾਂਦੇ ਨੇ? ਕਿਓ ਆਦਮੀ ਦਾ ਵੇਸ਼ੀਪੂਨਾ ਇਨੀ ਜਲਦੀ ਜਾਗ ਜਾਂਦਾ ਹੈ ਜਦਕਿ ਚੰਗੀਆਈ ਨੂੰ ਜਾਗੋਉਣ ਲਈ ਉਮਰਾ ਲਾੰਗ ਜਾਂਦੀਆਂ ਨੇ?
ਕੀ ਸਾਡੇ ਗੁਰੂ ਤੇ ਭਗਵਾਨ ਹਾਰ ਗਏ ਨੇ ਜਾਂ ਇਹ ਸਾਡੀ ਹਾਰ ਹੈ?
ਹਿੰਦੁਸਤਾਨ ਦੇ ਨਾਮੀ acthe usr Balraj Sahni ਨੇ ਜਦੋ Nobel ਪੁਰਸਕਾਰ ਸਮਾਨਿਤ ਕਵੀ Rabindranath Tagore ਨੂੰ ਇੱਕ ਵਾਰੀ ਪੁਛਿਆ ਕੀ ਤੁਸੀਂ ਰਾਸ਼ਟਰਗਾਨ ਤੇ ਲਿਖਿਆ ਹੈ ਕੋਈ ਵਿਸ਼ਵ ਗਾਨ ਵੀ ਲਿਖੋਗੇ ਤਾਂ Tagore ਜੀ ਨੇ ਜਵਾਬ ਦਿਤਾ ਕੇ ਓਹ ਪਿਹਲਾ ਹੀ ਲਿਖਿਆ ਹੋਇਆ ਹੈ! ਸਾਰੇ ਵਿਸ਼ਵ ਲਈ ਹੀ ਨਹੀ ਬਲਕਿ ਸਾਰੇ ਭ੍ਰਾਹ੍ਮੰਦ ਲਈ! ਓਹਨਾ ਦੀ ਇਸ਼ਾਰਾ ਗੁਰੂ ਨਾਨਕ ਦੇਵ ਜੀ ਦੀ ਉਚਾਰਿਤ ‘ਆਰਤੀ’ ਵਾਲ ਸੀ!
ਰਿਵਾਯਤ ਅਨੁਸਾਰ ਗੁਰੂ ਜੀ Orissa ਵਿੱਚ ਭਗਵਾਨ ਸ਼੍ਰੀ ਜਗਨਨਾਥ ਜੀ ਦੇ ਮੰਦਿਰ ਵਿੱਚ ਆਪਣੀ ਆਸਥਾ ਪ੍ਰਕਟ ਕਰਨ ਗਏ! ਸ਼ਾਮ ਨੂੰ ਪੁਜਾਰੀ ਨੇ ਦੀਵੇ, ਫੁਲਾਂ ਤੇ ਮੋਤੀਆਂ ਨਾਲ ਸਜੇ ਥਾਲ ਨਾਲ ਆਰਤੀ ਸ਼ੁਰੂ ਕੀਤੀ! ਲੇਕਿਨ ਭਕਤੀ ਵਿੱਚ ਲੀਨ ਹੋਣ ਦੀ ਬਜਾਏ ਪੁਜਾਰੀ ਰੀਤੀ ਰਿਵਾਜ਼ ਵਿੱਚ ਅਟਕੇ ਹੋਏ ਸਨ! ਇਹ ਵੇਖਦੇ ਹੋਏ ਪ੍ਰਭੁ ਦੀ ਮਹਾਨਤਾ ਤੇ ਦਰਿਆਦਿਲੀ ਵਿੱਚ ਲੀਨ ਹੋਕੇ ਗੁਰੂ ਜੀ ਨੇ ਉਚਾਰਿਆ,
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ
ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਾਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ ॥੧॥
ਕੈਸੀ ਆਰਤੀ ਹੋਇ ॥
ਭਵ ਖੰਡਨਾ ਤੇਰੀ ਆਰਤੀ ॥
(The sky is the puja thaal, in which the sun and the moon are the diyas/The stars in the constellation are the jewels/The wind laden with sandalwood fragrance, is the celestial fan/All the flowering fields/forests are the radiance! What wonderful worship this is, O Destroyer of fear, This is your prayer.)
ਇਹ ਰੂਹਾਨੀ ਪਲ ਨੇ ਇਸ ਲਈ ਜਨਮ ਲਿਆ ਕਿਓਕੀ ਇੱਕ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਭਕਤ ਗੁਰੂ ਨਾਨਕ ਦੇਵ ਜੀ ਨੇ ਪੰਡਿਤਾ ਨੂੰ lecture ਨਹੀ ਦਿਤਾ ਕਿਓਕੀ ਓਹ ਓਹਨਾ ਦੇ ਨਜ਼ਰਿਆ ਤੋਂ ਸਿਹਮਤੀ ਨਹੀ ਰਖਦੇ ਸੀ! ਇੱਕ ਸਿਖ ਨਾ ਹੋਕੇ ਵੀ Tagore ਨੇ ਨਾਨਕ ਦੀ ਬਾਨੀ ਵਿਚ ਇੱਕ ਸਚ ਲਬਿਆ! ਕਿਸੇ ਦੇ ਵੀ ਮੰਨ ਵਿਚ ਕੋਈ ਬੰਦਿਸ਼ ਨਹੀ ਸੀ!
ਹਿੰਦੂ ਧਰ੍ਮਾ ਨੇ ਆਪਣੇ ਲੰਬੇ ਸਫ਼ਰ ਵਿਚ ਹਰ ਧਰ੍ਮਾ ਨੂੰ ਅਪਣਾਇਆ ਤੇ ਸ਼ਰਣ ਦਿੱਤੀ! Gautam Buddha ਨੇ ਮਾਨਵਤਾ ਨੂੰ ਦੁਖ ਦੇ ਖੂਹ ਤੋ ਬਾਹਰ ਕੱਡਇਆ! ਸਾਡੇ ਸੂਫੀ ਸੰਤਾਂ ਦੀ ਬੰਦਗੀ ਵਿਚ ਅੱਪਨੇ ਨੂੰ ਸਮਰਪਣ ਕਰਨ ਦੀ ਗਲ ਕੀਤੀ! ਕਬੀਰ, ਮੀਰਾਬਾਈ, ਬਾਬਾ ਫਰੀਦ ਨੇ ਭਾਈਚਾਰੇ, ਮੋਹਬਤ ਤੇ ਇੱਕ ਨਿਰੰਕਾਰ ਦੀ ਗਲ ਕੀਤੀ! ਸਾਰੇ ਸਾਡੇ ਭਗਵਾਨ, ਸਾਰੇ ਗੁਰੂਆਂ ਨੇ ਸਹੀ ਕਦਮ ਲਿੱਤੇ ਤੇ ਸਹੀ ਸਿਖਿਆਂ ਦਿਤੀ!
ਫਿਰ ਅਸੀਂ ਕਿਓ ਆਪਣੇ ਗੁਰੂਆਂ ਨੂ ਨਿਰਾਸ਼ ਕਿੱਤਾ? ਅਸੀਂ ਮਾਥੇ ਟੇਕ ਕੇ, ਚ੍ਰਾਵਾ ਚਰਾ ਕੇ ਇਹ ਸੋਚਦੇ ਹਾ ਕੀ ਅਸੀਂ ਧਰਮ ਦੇ ਠੇਕੇਦਾਰ ਹਾਂ! ਫਿਰ ਅਸੀਂ ਤੈ ਕਰਦੇ ਹਾਂ ਕੀ ਕੋਣ ਕੀ ਖਾਏਗਾ, ਕੋਣ ਕੀ ਬੋਲੇਗਾ, ਤੇ ਕਿਸੇ ਨੂੰ ਕੀ ਸਜ਼ਾ ਮਿਲੇਗੀ! ਅਸੀਂ ਕਿਸੇ ਨੂੰ ਵੀ ਘਰੋਂ ਘਸੀਟ ਕੇ ਜਾਨਵਰਾਂ ਵਾਂਗ ਮਾਰ ਸਕਦੇ ਹਾਂ ਕਿਓਕੀ ਓਹਦਾ ਖਾਨਾ ਸਾਨੂੰ ਪਸੰਦ ਨਹੀ! ਜਿਸ ਗੁਰੂ ਨੇ ਸਿਰ ਤੇ ਦਸਤਾਰ ਸਜਾਈ ਓਸੇ ਗੁਰੂ ਪਿਛੈ ਗੁਰੁਦ੍ਵਾਰਇਆ ਵਿਚ ਪਗੜੀਆਂ ਉਛਾਲਦੇ ਫਿਰਦੇ ਹਨ!
ਸਾਡੇ ਭਗਵਾਨ ਫਿਕਰਮੰਦ ਨੇ ਆਪਣੇ ਲਈ ਨਹੀ ਓਹਨਾ ਦੀ ਤਾ ਹੁਕੂਮਤ ਬਰਕਰਾਰ ਹੈ ਬਲਕੀ ਸਾਡੇ ਲਈ ਓਹ ਵੀ ਇੱਕ ਪਿਤਾ ਵਾਂਗ ਫ਼ਿਕ੍ਰਮੰਦ ਨੇ! ਜਿਸ ਮਾਂ ਪਿਓ ਦਾ ਬਚਾ ਤੰਗ ਦਿਲ, ਨੀਚ ਤੇ ਖੂੰਨਦਗੀ ਹੋਵੇ, ਓਹ ਮਾਂ ਬਾਪ ਦੀ ਵੀ ਹਾਰ ਹੈ!
ਅਫਸੋਸ, ਅਸੀਂ ਅਜ ਆਪਣੇ ਭਗਵਾਨ ਆਪਣੇ ਮਾਂ-ਬਾਪ ਨੂੰ ਹਰਾ ਦਿੱਤਾ…

Discussions

Discussions

Exit mobile version