Home CHUSKI Shiv ਦੇ ਜਜ਼ਬਾਤਾਂ ਦਾ ਸਮੁੰਦਰ ਤੇ Diljit ਦੀ ਰੂਹਾਨੀ ਅਵਾਜ਼ – ‘ਇੱਕ...

Shiv ਦੇ ਜਜ਼ਬਾਤਾਂ ਦਾ ਸਮੁੰਦਰ ਤੇ Diljit ਦੀ ਰੂਹਾਨੀ ਅਵਾਜ਼ – ‘ਇੱਕ ਕੁੜੀ’

0
ਅੱਜ ਦਾ ਪੰਜਾਬ, ਪੰਜ ਦਾਰਿਯਾਵਾਂ ਦਾ ਪੰਜਾਬ ਨਾ ਹੁੰਦਾ ਹੋਇਆ ਸਿਰਫ ਨਸ਼ਿਆਂ ਦੇ ਦਰਿਯਾ ਦਾ ਪੰਜਾਬ ਬਣਕੇ ਰਹ ਗਿਆ ਹੈ! ਪੰਜਾਬ ਦਾ ਨੌਜਵਾਨ ਇਸ ਕਦਰ ਨਸ਼ਿਆਂ ਦੇ ਦਰਿਯਾ ਵਿੱਚ ਧੱਸ ਚੁੱਕਾ ਹੈ ਕਿ ਉਸਦੀ ਹਾਲਤ ਦੇਖ ਕੇ ਖੁਦ ਪੰਜਾਬ ਦਾ ਸੀਨਾ ਚੱਲੀ ਹੋ ਜਾਂਦਾ ਹੈ, ਤੇ ਇਸੇ ਪੰਜਾਬ ਦੇ ਹਾਲ ਨੂੰ ਦਰਸ਼ਾਉਂਦੀ ਆਉਣ ਵਾਲੀ ਫਿਲਮ “ਉੜਤਾ ਪੰਜਾਬ” ਅਜੱ ਕੱਲ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਏ ! ਸ਼ਾਇਦ ਇਹ ਫਿਲਮ ਨਾਸ਼ਿਯਾਂ ਵਿੱਚ ਗੁਮਂ ਹੋ ਚੁੱਕੇ ਪੰਜਾਬ ਦੇ ਭਵਿੱਖ, ਪੰਜਾਬ ਦੇ ਨੌਜਵਾਨ ਦੀਆਂ ਅੱਖਾਂ ਖੋਲ ਸਕੇ , ਹੋ ਸਕਦਾ ਹੈ ਕਿ ਇਸ ਫਿਲਮ ਰਾਹੀਂ ਓਨ੍ਹਾਂ ਨੂੰ ਪੁੰਜਾਬ ਦੇ ਵਿਰਸੇ ਦੀ ਕਦਰ ਕਰਨੀ ਆ ਜਾਏ!
Udta Punjab
ਇਸ ਫਿਲਮ ਵਿੱਚ ਪੰਜਾਬ ਦੇ ਜਾਣੇ ਮਾਨੇ ਕਲਾਕਾਰ Diljit Dosanjh ਦੇ ਨਾਲ Bollywood ਦੀਆਂ ਕੁਝ ਖਾਸ ਹਸ੍ਤਿਯਾਂ ਜਿਨ੍ਹਾਂ ਵਿੱਚ Shahid Kapoor, Kareena Kapoor Khan ਤੇ Alia Bhatt ਵੀ ਖਾਸ ਭੂਮਿਕਾ ਨਿਭਾਉਂਦੇ ਨਜ਼ਰ ਆਣਗੇ! Diljit Dosanjh ਜੋ ਕਿ ਪੰਜਾਬ ਵਿੱਚ ਦਰਸ਼ਕਾਂ ਦੀ ਪਹਿਲੀ ਪਸੰਦ ਹਨ, ਇਸ ਫਿਲਮ ਰਾਹੀਂ Bollywood ਵਿੱਚ ਆਪਣਾ ਪਹਿਲਾ ਡੇਬ੍ਯੁ ਦੇਣ ਜਾ ਰਹੇ ਹਨ ! ਇਸ ਕਰਕੇ ਦਰਸ਼ਕਾਂ ਵਿੱਚ ਓਨ੍ਹਾਂ ਦੇ ਇਸ ਹਿੰਦੀ ਅਵਤਾਰ ਨੂੰ ਲੈਕੇ ਖਾਸਾ ਉੱਤਸਾਹ ਬਣਿਆ ਹੋਇਆ ਹੈ !
ਜੇ ਇਸ ਫਿਲਮ ਦੇ ਮਯੂਸਿਕ ਦੀ ਗੱਲ ਕਰੀਏ ਤਾਂ ਹਾਲ੍ਹੀਂ ਉਸ ਨੇ ਆਪਣੇ ਆਪ ਵਿੱਚ ਇਕ ਵੱਡਾ ਰਿਕੌਰ੍ਡ ਬਣਾਇਆ ਹੈ ! ਇੱਕ ਗਾਣਾ “ਚਿੱਟਾ ਵੇ ” ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ ਜਿਸਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ…ਇਸ ਫਿਲਮ ਦਾ ਇੱਕ ਹੋਰ ਨਵਾਂ ਗਾਣਾ  “ਇੱਕ ਕੁੜੀ” ਰਿਲੀਜ਼ ਹੋ ਚੁੱਕਾ ਹੈ ! ਇਹ ਗਾਣਾ ਪਹਿਲਾਂ ਰਿਲੀਜ਼ ਹੋਏ ਗਾਣੇ ਤੋਂ ਬਿਲਕੁਲ ਅਲੱਗ ਯੌਨਰ ਦਾ, ਸਕੂਨ ਭਰਿਯਾ ਗਾਣਾ ਹੈ, ਇਸ ਗਾਣੇ ਨੂੰ Alia Bhatt ਉੱਤੇ ਦਾਰ੍ਸ਼ਾਯਿਯਾ ਗਿਆ ਹੈ ਤੇ ਇਸ ਗਾਣੇ ਨੂੰ ਆਪਣੀ ਆਵਾਜ਼ ਦਿੱਤੀ ਏ ਮਸ਼ਹੂਰ ਪੰਜਾਬੀ ਸਿੰਗਰ Diljit Dosanjh ਨੇ ਤੇ ਗਾਨੇ ਦੇ ਬੋਲ ‘The Legend ਸ਼ਿਵ ਕੁਮਾਰ ਬਟਾਲਵੀ’ ਜੀ ਦੇ ਨੇ ਜੋ ਕੀ ਸਿਰਫ ਬੋਲ ਨਾ ਹੁੰਦੇ ਹੋਏ ਦਿਲ ਨੂੰ ਕਿਸੇ ਫਰਿਸ਼ਤੇ ਦੀ ਛੋਹ ਵਾਂਗ ਜਾਪਦੇ ਹਨ!

ਤੇ ਜੇਕਰ ਇਸ ਗਾਣੇ ਦੇ ਬੋਲਾਂ ਦੀ ਗੱਲ ਕਰੀਏ ਤਾਂ “ਉੜਤਾ ਪੰਜਾਬ”  ਦੇ ਇਸ ਨਵੇਂ ਗਾਣੇ “ਇੱਕ ਕੁੜੀ” ਵਿੱਚ ਸ਼ਿਵ ਕੁਮਾਰ ਬਟਾਲਵੀ ਦੇ  ਬੋਲ ਅਭਿਨੇਤਰੀ Alia Bhatt ਦੀ ਮਾਸੂਮਿਯਤ ਉੱਤੇ ਫ਼ਿਲ੍ਮਾਏ ਗਏ ਹਨ! ਪਿਹਲੀ ਹੀ ਲਾਈਨ ਦੇ ਬੋਲਾਂ ਤੋਂ ਤੁਸੀਂ ਲਫਜਾਂ ਦੇ ਭਾਵ ਦੀ ਢੂੰਗਾਈ ਵਿੱਚ ਇੱਕ ਅਣਡਿਠਾ ਸਫ਼ਰ ਤੈਅ ਕਰ ਲੇਂਦੇ ਹੋ! ਇਸ ਗਾਣੇ ਵਿੱਚ ਭੱਟ ਦੇ ਚੇਹਰੇ ਦੀ ਮੁਸਕਾਨ ਤੇ ਮਾਸੂਮਿਯਤ ਤੋਂ ਲੈਕੇ ਹਰ ਭਾਵ ਇਨ੍ਹਾਂ ਬੋਲਾਂ ਨਾਲ ਪੂਰਾ ਨਿਯਾਏ ਕਰ ਰਿਹਾ ਹੈ! ਇੰਝ ਲੱਗ ਰਿਹਾ ਹੈ ਕੀ ਜਿੱਦਾਂ ਇਹ ਕਿਰਦਾਰ ਇਨ੍ਹਾਂ ਬੋਲਾਂ ਲਈ ਹੀ ਬਣਿਆ ਹੋਵੇ!
ਕੁਲ ਮਿਲਾ ਕੇ ਇਸ ਗਾਣੇ ਵਿੱਚ ਸਾਰੀ ਹੀ ਟੀਮ ਵੱਲੋਂ ਕਿੱਤਾ ਗਿਆ ਬੇਮਿਸਾਲ ਕੰਮ  ਨਜ਼ਰ ਆ ਰਿਹਾ ਹੈ! ਬੋਲਾਂ ਤੋਂ ਲੈਕੇ ਸੰਗੀਤ ਤੱਕ, ਸੰਗੀਤ ਤੋਂ ਲੈਕੇ ਏਕ੍ਟਿੰਗ ਤੱਕ ਤੇ ਏਕ੍ਟਿੰਗ ਤੋਂ ਲੈਕੇ ਡਾਇਰੈਕਸ਼ਨ ਤੱਕ ਹਰ ਪੱਖੋਂ ਇਹ ਗਾਣਾ ਇੱਕ Master Piece ਬਣ ਕੇ ਸਾਹਮਣੇ ਆਇਆ ਹੈ! ਉਮੀਦ ਕਰਦੇ ਹਾਂ ਕੀ ਦਰਸ਼ਕਾਂ ਨੂ ਇਹ ਗਾਣਾ ਬਹੁਤ ਹੀ ਪਸੰਦ ਆਏਗਾ!

Discussions

Discussions

Discussions

Discussions

Exit mobile version