Home CHUSKI ਸਾਡੇ ਕਲਯੁੱਗ ਦੇ ਮਹਾਰਾਜ!

ਸਾਡੇ ਕਲਯੁੱਗ ਦੇ ਮਹਾਰਾਜ!

0
ਅੱਜ ਦੀ ਹੀਰ ਪਰੇਸ਼ਾਨ ਹੋਕੇ ਪੁਛਦੀ ਹੈ ਰਾਂਝੇ ਨੂੰ, “ਕੀ ਖੱਟਿਆ ਮੈਂ ਤੇਰੀ ਹੀਰ ਬਣਕੇ”? ਲਾਚਾਰੀ ਵਿਚ ਅੱਸੀ ਵੀ ਅੱਜ ਪੁਛਦੇ ਹਾਂ, “ਕੀ ਖੱਟਿਆ ਅੱਸੀ ਪੜ੍ ਲਿਖ ਕੇ”? ਪੜ੍ ਲਿਖ ਕੇ ਕੀ ਬਣ ਸਕਦੇ ਹੋ ਤੁਸੀਂ? ਇੱਕ IAS Officer, ਇੱਕ ਫੌਜੀ, ਇੱਕ Teacher, ਇੱਕ MNC ਦਾ CEO, ਕਿਸੇ ਯੂਨਿਵੇਰ੍ਸਿਟੀ ਦੇ Vice-Chancellor, ਇੱਕ acthe usr, ਇੱਕ Businessman, ਇੱਕ ਸਰਕਾਰੀ ਨੌਕਰ ….ਹੈਨਾ? ਕੁੱਜ ਵੀ ਬਣ ਕੇ ਬਹੁਤਾ ਨਾ ਖੁਸ਼ ਹੋਏਓ ਕਿਉਕਿ ਤੁਸੀਂ ਆਪਣੇ ਖੇਤਰ ਵਿਚ ਜਿਨੀ ਵੀ ਮਸ਼ਹੂਰੀ ਖਟ ਲੋ, ਜਦੋ ਤੁਹਾਡਾ ਵਾਸਤਾ ਸਾਡੇ ਪ੍ਰਜਾ ਤੰਤਰ ਦੇ ਨੁਮਾਇੰਦਿਆਂ ਨਾਲ ਹੁੰਦਾ ਹੈਂ ਤਾਂ ਤੁਹਾਨੂੰ ਤੁਹਾਡੀ ਔਕਾਤ ਪਤਾ ਚਲਦੀ ਹੈਂ!
ਜੇ ਇਹ ਖੁਸ਼ ਤਾਂ ਸਮਝੋ ਤੁਹਾਡੀ ਤੇ ਤੁਹਾਡੇ ਕਾਰੋਬਾਰ ਦੀ ਬੱਲੇ-ਬੱਲੇ…ਤੇ ਜੇ ਨਾਰਾਜ਼ ਤੇ ਤੁਹਾਡੀਆਂ ਖਬਰਾਂ ਦਾ blackout, ਤੁਹਾਨੂੰ ਕੁਟ ਕੁਟਆਪਾ, ਤੁਹਾਡੇ ਤੇ ਝੂਟੇ IT ਤੇ excise ਦੇ ਛਾਪੇ….ਜੋ ਤੁਸੀਂ ਸੋਚ ਵੀ ਨਹੀਂ ਸਕਦੇ ਓਹ ਵੀ ਹੋ ਸਕਦਾ ਹੈਂ ਤੁਹਾਡੇ ਨਾਲ!
ਹੁਣ rocky ਦਾ ਹੀ case ਲੈ ਲੋ! 50 ਸਾਲਾਂ ਦੇ ਇਸ gangster ਦਾ ਅਣਪਛਾਤੇ ਹਮਲਾਵਰਾਂ ਨੇ ਦਿਨ-ਦਿਹਾੜੇ ਕਤਲ ਕਰ ਦਿੱਤਾ! ਕੋਣ ਸੀ Rocky? ਸ਼ਾਇਦ ਆਉਣ ਵਾਲੇ ਸਮੇ ਵਿਚ ਸਾਡਾ ਆਗੂ! ਕਈ criminal cases ਓਹਦੇ ਵਿਰੁਧ ਦਰਜ ਸੀ, ਚੋਣਾ ਵੀ ਲੜ ਚੁੱਕਾ ਸੀ, ਕਈ UP ਤੇ ਪੰਜਾਬ ਦੇ ਆਗੂਆਂ ਨਾਲ ਗੇੜੀ ਦੋਸਤੀ – ਮਤਲਬ ਇੱਕ ਚੰਗੇ ਆਗੂ ਬਣਨ ਦੇ ਸਾਰੇ ਗੁੰਨ! ਹੁਣ ਜਿਸ ਇਨਸਾਨ ਨੂੰ ਕਾਨੂਨ ਦਾ ਡਰ ਨਹੀ, ਜਿਸਨੂ ਹਰ ਮਸਲੇ ਦਾ ਹਲ ਸ਼ਾਇਦ ਇੱਕ ਗੋਲੀ ਚਲਾ ਕੇ ਅਗਲੇ ਬੰਦੇ ਨੂੰ ਖਤਮ ਕਰਨਾ ਹੈ, ਜਿਹੜਾ ਰਾਜਨੀਤੀ ਵਿਚ ਸਿਰਫ ਤਾਕਤ ਤੇ ਦਬਦਬੇ ਲਈ ਆਉਣਾ ਚਾਉਂਦਾ ਹੈਂ, ਓਹ ਕੀ ਤੁਹਾਡੀ ਇਮਾਨਦਾਰੀ, ਤੁਹਾਡੀ ਸ਼ਿਕਸ਼ਾ ਤੁਹਾਡੀ ਕਾਬਲਿਯਤ ਦੀ ਕਦਰ ਪਾਏਗਾ?
Savita_May 11ਕਿਉ ਸਾਡਾ ਪ੍ਰਾਂਤ ਤੇ ਸਾਡਾ ਦੇਸ਼ ਇਹਦਾ ਦੇ ਨਜ਼ਰਿਏ ਨੂੰ ਹੋਰ ਵਧਾਵਾ ਦੇ ਰਿਹਾ ਹੈ ਕੀ ਪੜਾਈ ਲਿਖਾਈ ਵਿਚ ਟਾਯਿਮ ਜਾਯਾ ਨਾ ਕਰ ਕੇ ਸਿਧਾ ਸਿਯਾਸਤ ਦੀ ਗਦੀ ਤੇ ਨਜ਼ਰ ਰਖੋ! ਤੇ ਏਹਦੇ ਲਈ ਕਿਸੇ ਦੀ ਵੀ ਜੀ ਹਜੂਰੀ, ਕਿਸੀ ਦੇ ਵੀ ਨਾਜਾਯਜ਼ ਕੰਮ ਕਰਨੇ, ਕਿਸੇ ਦੇ ਵੀ ਅੱਗੇ ਨਕ਼ ਰਗੜਨਾ ਤਾਕੀ ਓਹ ਤੁਹਾਨੂੰ ਆਪਣੀ ਸ਼ਰਣ ਵਿਚ ਲੈ ਲਾਏ!
ਸਾਡੇ ਆਗੂਆਂ ਦੀ ਗੱਡੀਆਂ ਕਦੀ ਕਿਸੇ red light ਤੇ ਨਹੀਂ ਰੁਕਦੀ, ਤਾਂ ਇਹ ਫਿਰ ਕਿਵੇਂ ਸੜਕਾਂ ਦੇ ਨਿਯਮਾਂ ਬਾਰੇ ਸੋਚਣਗੇ? ਜਦੋ ਇਹ ਆਪ ਘਪਲਾ ਕਰ ਕੇ ਹਰ ਵਾਰੀ ਸਜ਼ਾ ਤੋ ਬਚ ਜਾਂਦੇ ਨੇ ਤਾਂ ਫੇਰ ਇਹ ਸਾਡੇ ਸਿਸਟਮ ਦੀ ਕਿਵੇ ਇਜ਼ਤ ਕਰਨਗੇ? ਜੇ ਇਹ ਆਪ ਕਿਸਾਨਾ ਦੀ ਫਸਲਾ ਦੀ ਕੀਟਨਾਸ਼ਿਕ ਦਵਾਈ ਵਿਚ ਵੀ ਪੈਸੇ ਮਾਰ ਸਕਦੇ ਨੇ ਤਾਂ ਇਹਨਾਂ ਨੂੰ ਕਿਸਾਨ ਦੀ ਖੁਦਖੁਸ਼ੀ ਨਾਲ ਕੀ ਫ਼ਰਕ ਪਏਗਾ? ਜੇ ਇਹ ਆਪ ਨਸ਼ਾ ਤੇ ਸ਼ਰਾਬ ਨੂੰ ਬਾਧਾਵਾ ਦਿੰਦੇ ਨੇ ਤਾਂ ਇਹ ਓਹ ਮਾਂ ਦੇ ਅਥਰੂ ਕਿਵੇ ਪੁਝੰਣਗੇ ਜਿਦਾ ਮੁੰਡਾ ਨਸ਼ਿਆਂ ਦੀ ਬਾਢ ਵਿਚ ਰੁਣ ਗਿਆਂ! ਜੇ ਇਹਨਾ ਨੇ ਆਪਣੇ ਤੇ ਆਪਣੇ ਪਰਿਵਾਰ ਦੀ ਖੁਸਹਾਲੀ ਲਈ ਹਰ “ਜੁਗਾੜ” ਕੀਤਾ ਹੁੰਦਾ ਹੈਂ ਓਹ ਕਿਵੇ ਬੇਰੋਜ਼ਗਾਰ ਦੀ ਤੜਪ ਸੁੰਨਨਗੇ? ਜੇ ਇਹਨਾ ਦੀ ਗੱਡੀਆਂ ਦੇ ਵਿਚ ਮਾਸੂਮ ਕੁੜੀਆਂ ਦਾ ਸ਼ੋਸ਼ਣ ਹੁੰਦਾ ਹੋਵੇ ਤਾਂ ਇਹ ਕਿਵੇ ਔਰਤ ਦੀ ਇਜ਼ਤ ਸਿਖਾਨਗੇ? ਜੇ ਇਹਨਾ ਦੀ ਜ਼ਿੰਦਗੀ ਸਾਡੇ ਤੋ ਇਨੀ ਵਖਰੀ ਹੈ, ਜ਼ਿੰਦਗੀ ਜੀਨ ਦੇ ਨਿਯਮ ਇਨੇ ਅਲਗ ਨੇ ਤਾਂ ਇਹ ਇੱਕ ਆਮ ਆਦਮੀ ਦਾ ਦੁਖ ਦਰਦ ਕਿਵੇ ਸਮਝਣਗੇਂ?
ਸਾਡੇ ਸਕੂਲਾਂ ਦਾ ਪ੍ਰਿੰਸੀਪਲ ਸਭ ਤੋਂ ਲਾਯਕ, ਸਭ ਤੋਂ ਵਾਧੂ ਪੜ੍ਹਿਆ-ਲਿਖਿਆ ਹੋਣਾ ਚਾਹੀਦਾ ਹੈ! ਸਾਡੀ ਕੰਪਨੀ ਦਾ ਸੀ.ਈ.ਓ ਸਭ ਤੋਂ ਜਿਆਦਾ ਤਾਜੁਰਬੇਦਾਰ ਤੇ ਸਭ ਤੋਂ ਜਿਆਦਾ ਸਮਝਦਾਰ ਹੋਣਾ ਚਾਹੀਦਾ ਹੈ! ਹਰ ਸੰਸਥਾ ਵਿੱਚ ਇਹੀ ਰੂਲ ਚਲਦਾ ਹੈ! ਫੇਰ ਅਸੀਂ ਰਾਜਨੀਤੀ ਵਿੱਚ ਏਸ ਨਿਯਮ ਦਾ ਪਾਲਨ ਕਿਉਂ ਨਹੀਂ ਕਰਦੇ? ਕਿਉਂ ਸਾਡੇ ਸੂਬੇ ਤੇ ਸਾਡੇ ਦੇਸ਼ ਦੇ ਨਿਯਮ ਬਣਾਨ ਵਾਲੇ ਲਾਯਕ ਨਹੀਂ ਹੁੰਦੇ? ਕਿਉਂ ਸਿਰਫ ਸਾਨੂੰ ਹੀ ਸੰਵਿਧਾਨ ਦੇ ਪਾਠ ਪੜ੍ਹਾਏ ਜਾਂਦੇ ਨੇ ਤੇ ਓਨ੍ਹਾਂ ਨੂੰ ਨਹੀਂ? ਕਿਉਂ ਸਿਰਫ ਸਾਨੂੰ ਹੀ ਕਾਨੂਨ ਤੋੜਨ ਦਾ ਡਰ ਰਹਿੰਦਾ ਹੈ ਤੇ ਉਹ ਹਰ ਦਿਨ ਇੱਕ ਨਵਾਂ ਕਾਨੂਨ ਤੋੜਦੇ ਨੇ!
ਹਰ ਚੌਣਾਂ ਵਿੱਚ ਉਮੀਦ ਹੁੰਦੀ ਹੈ ਕਿ ਇਸ ਵਾਰੀ ਦੇ ਮਾਹਰਾਜ ਕੁਝ ਨਿਯਾਏ ਕੁਝ ਪ੍ਰਗਤੀ ਦੀਯਾਂ ਗੱਲਾਂ ਕਰਣਗੇ, ਪਰ ਹਰ ਵਾਰੀ ਚਾਹੇ ਜਿੱਤਣ ਵਾਲੀ ਪਾਰਟੀ ਦਾ ਨਾਮ ਬਦਲ ਜਾਏ ਪਰ ਮਨਸੂਬੇ ਹਰ ਸਰਕਾਰ ਦੇ ਓਹੀ ਰਹਿੰਦੇ ਨੇ! ਤਾਂਹੀਂ ਤਾਂ ਕਲਯੁੱਗ ਦਾ ਸਫ਼ਰ ਇੱਦਾਂ ਹੀ ਚਲਦਾ ਰਹਿੰਦਾ ਹੈ!

ਤੇ ਹੁਣ ਉਪਰ ਕੀਤੀ ਗਲ ਦੇ ਪ੍ਰਸੰਗ ‘ਚ ਇਹ ਕਹਾਣੀ!

ਤਿੰਨ ਜਾਣੇ ਮਾਣੇ ਪੰਜਾਬ ਦੇ ਨੇਤਾ ਇੱਕੋ ਜਹਾਜ ਵਿੱਚ ਚੜ੍ਹੇ…

੧ ਨੇਤਾ – ਮੈਂ  ਇੱਕ ਹਜ਼ਾਰ ਦਾ ਨੋਟ ਥੱਲੇ ਸੁੱਟਾਂ ਤਾਂ ਇੱਕ ਬੰਦੇ ਨੂ ਖੁਸ਼ ਕਰ ਸਕਦਾਂ…

੨ ਨੇਤਾ – ਮੈਂ ਦੋ ਬੰਦਿਆਂ ਨੂੰ ਖੁਸ਼ ਕਰ ਸਕਦਾਂ ਦੋ ਪੰਜ-ਪੰਜ ਸੌ ਦੇ ਨੋਟ ਸੁੱਟ ਕੇ…

੩ ਨੇਤਾ – ਮੈਂ ਦੱਸ  ਬੰਦਿਆਂ ਨੂੰ ਖੁਸ਼ ਕਰ ਸਕਦਾਂ ਸੌ-ਸੌ ਦੇ ਦੱਸ ਨੋਟ ਸੁੱਟ ਕੇ…

ਇਹ ਗੱਲ ਸੁਣ ਕੇ ਜਹਾਜ ਦਾ ਪਾਯਲੇਟ ਆਇਆ ਤੇ ਕਹਿੰਦਾ: “ਮੈਂ ਜਹਾਜ ਦਾ ਪਾਯਲੇਟ ਹਾਂ, ਜੇ ਮੈਂ ਤੁਹਾਨੂ ਤਿੰਨਾਂ ਨੂੰ ਥੱਲੇ ਸੁੱਟਾਂ ਤਾਂ ੨੦ ਅਰਬ ਬੰਦਿਆਂ ਨੂੰ ਖੁਸ਼ ਕਰ ਸਕਦਾਂ…”

Discussions

Discussions

Discussions

Discussions

Exit mobile version